12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਕੂਲ ਮੁਖੀਆਂ ਤੇ ਬੀ.ਪੀ.ਈ.ਓ. ਦਾ ਭਾਰਤ ਸਕਾਊਟ ਐਂਡ ਗਾਈਡ ਦਾ ਕੈਂਪ 28 ਤੋਂ

ਉਂਕਾਰ ਸਿੰਘ ਸਟੇਟ ਆਰਗੇਨਾਈਜ਼ਰ ਕਮਿਸ਼ਨਰ (ਸਟੇਟ)<br/> 18-07-2025

ਪੋਜੇਵਾਲ ਸਰਾਂ, 17 ਜੁਲਾਈ (ਨਵਾਂਗਰਾਈਾ)-ਭਾਰਤ ਸਕਾਊਟ ਐਂਡ ਗਾਈਡ ਪੰਜਾਬ ਵਲੋਂ ਰਾਜ ਦੇ ਪਿ੍ੰਸੀਪਲ, ਹੈੱਡਮਾਸਟਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰਾਂ ਦਾ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ ਐਡਵੈਂਚਰ, ਸਪੋਰਟਸ ਤੇ ਹਾਈਕਿੰਗ ਟ੍ਰੈਕਿੰਗ ਈਵੈਂਟ ਤੇ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਉਂਕਾਰ ਸਿੰਘ ਸਟੇਟ ਆਰਗੇਨਾਈਜ਼ਰ ਕਮਿਸ਼ਨਰ (ਸਟੇਟ) ਨੇ ਦੱਸਿਆ ਕਿ ਇਹ ਕੈਂਪ 28 ਜੁਲਾਈ ਤੋਂ 31 ਜੁਲਾਈ ਤੱਕ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ (ਸ਼ਿਮਲਾ) ਵਿਖੇ ਲੱਗੇਗਾ ਤੇ ਇਸ ਵਿਚ ਰਾਜ ਦੇ ਸਕੂਲਾਂ ਦੇ ਪਿ੍ੰਸੀਪਲ, ਹੈੱਡ ਮਾਸਟਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਭਾਗ ਲੈਣਗੇ ਤੇ ਜਿਨ੍ਹਾਂ ਵਲੋਂ ਇਸ ਕੈਂਪ ਵਿਚ ਭਾਗ ਲੈਣਾ ਹੈ ਉਹ ਆਪਣੇ ਨਾਲ ਆਪਣੀ ਵਰਦੀ ਤੇ ਹੋਰ ਲੋੜੀਂਦਾ ਸਮਾਨ ਨਾਲ ਲੈ ਕੇ ਆਉਣਗੇ | ਇਸ ਕੈਂਪ ਵਿਚ ਭਾਗ ਲੈਣ ਲਈ 1500 ਰੁਪਏ ਫੀਸ ਹੋਵੇਗੀ |

ਪਿਛਲੀ ਖ਼ਬਰ ਤਸਕਰੀ ਤੇ ਸ਼ੋਸ਼ਣ ਰੋਕਣ ਲਈ ਸੂਬਾ ਸਰਕਾਰ ਵਲੋਂ ਭੀਖ ਮੰਗਣ ਵਾਲੇ ਬੱਚਿਆਂ ਦਾ ਡੀ.ਐਨ.ਏ. ਟੈੱਸਟ ਕਰਵਾਉਣ ਦਾ ਫ਼ੈਸਲਾ– ਡਾ... ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਲਗਾਤਾਰ ਪੁਲਿਸ ਤੇ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।