08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਐਲ. ਪੀ. ਯੂ. ਨੇ ਵਰਲਡ ਯੂਨੀਵਰਸਿਟੀ ਰੈਂਕਿੰਗ ਫਾਰ ਇਨੋਵੇਸ਼ਨ 'ਚ ਹਾਸਿਲ ਕੀਤਾ 109ਵਾਂ ਸਥਾਨ <br/>

ਐਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਮਿੱਤਲ | <br/> 17-07-2025
ਜਲੰਧਰ, 16 ਜੁਲਾਈ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਨੂੰ ਵਰਲਡ ਯੂਨੀਵਰਸਿਟੀ ਰੈਂਕਿੰਗ ਫਾਰ ਇਨੋਵੇਸ਼ਨ-2025 ਵਿਚ 109ਵਾਂ ਸਥਾਨ ਪ੍ਰਾਪਤ ਹੋਇਆ ਹੈ ¢ 87 ਦੇਸ਼ਾਂ ਦੀਆਂ ਹਜ਼ਾਰਾਂ ਯੂਨੀਵਰਸਿਟੀਆਂ ਦੀ ਭਾਗੀਦਾਰੀ ਦੇ ਨਾਲ ਡਬਲਿਊ.ਯੂ.ਆਰ.ਆਈ. ਨਾ ਸਿਰਫ਼ ਅਕਾਦਮਿਕ ਦੇ ਆਧਾਰ 'ਤੇ ਸਗੋਂ ਅਸਲ ਦੁਨੀਆ ਦੇ ਪ੍ਰਭਾਵ 'ਤੇ ਵੀ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ ¢ ਐਲ.ਪੀ.ਯੂ. ਨੇ ਵਿਸ਼ਵ ਪੱਧਰ 'ਤੇ 109ਵਾਂ ਤੇ ਭਾਰਤ ਵਿਚ ਚੌਥਾ ਸਥਾਨ ਹਾਸਿਲ ਕਰਕੇ ਯੂਨੀਵਰਸਿਟੀ ਆਫ਼ ਟੋਰਾਂਟੋ, ਯੂਨੀਵਰਸਿਟੀ ਆਫ਼ ਵਾਟਰਲੂ, ਮੈਕਗਿਲ ਯੂਨੀਵਰਸਿਟੀ, ਵਾਸ਼ਿੰਗਟਨ ਸਟੇਟ ਯੂਨੀਵਰਸਿਟੀ, ਨਾਨਯਾਂਗ ਟੈਕਨਾਲੌਜੀਕਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸਾਂਤਾ ਬਾਰਬਰਾ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਲਾਸ ਏਾਜਲਸ, ਪਰਡਿਊ ਯੂਨੀਵਰਸਿਟੀ, ਇੰਪੀਰੀਅਲ ਕਾਲਜ ਲੰਡਨ, ਕਾਰਨੇਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ, ਆਈ.ਆਈ.ਟੀ. ਬੰਬੇ ਅਤੇ ਆਈ.ਆਈ.ਟੀ. ਮਦਰਾਸ ਸਮੇਤ ਕਈ ਵਿਸ਼ਵਵਿਆਪੀ ਸੰਸਥਾਵਾਂ ਨੂੰ ਪਛਾੜ ਦਿੱਤਾ ਹੈ ¢ ਐਲ.ਪੀ.ਯੂ. ਉਦਯੋਗ ਐਪਲੀਕੇਸ਼ਨ ਸ਼੍ਰੇਣੀ ਵਿਚ ਵਿਸ਼ਵ ਪੱਧਰ 'ਤੇ 16ਵੇਂ ਤੇ ਭਾਰਤ ਵਿਚ ਪਹਿਲੇ ਸਥਾਨ 'ਤੇ ਹੈ | ਐਲ.ਪੀ.ਯੂ. ਨੇ ਨੈਤਿਕਤਾ ਤੇ ਇਕਸਾਰਤਾ ਸ਼੍ਰੇਣੀ ਵਿਚ ਵਿਸ਼ਵ ਪੱਧਰ 'ਤੇ ਤੇ ਭਾਰਤ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸਥਿਰਤਾ ਲਈ ਫੰਡਿੰਗ ਸ਼੍ਰੇਣੀ ਵਿਚ ਵਿਸ਼ਵ ਪੱਧਰ 'ਤੇ 23ਵੇਂ ਅਤੇ ਭਾਰਤ ਵਿਚ ਦੂਜੇ ਸਥਾਨ 'ਤੇ ਰਹੀ | ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਡਾ. ਅਸ਼ੋਕ ਕੁਮਾਰ ਮਿੱਤਲ, ਐਮ.ਪੀ. (ਰਾਜ ਸਭਾ) ਅਤੇ ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਨੇ ਕਿਹਾ ਕਿ ਇਹ ਵਿਸ਼ਵਵਿਆਪੀ ਮਾਨਤਾ ਨਾ ਸਿਰਫ਼ ਐਲ.ਪੀ.ਯੂ. ਲਈ ਮਾਣ ਦਾ ਪ੍ਰਤੀਕ ਹੈ, ਸਗੋਂ ਭਾਰਤ ਦੀ ਇੱਕ ਦਲੇਰ, ਅਰਥਪੂਰਨ ਅਤੇ ਵਿਸ਼ਵਵਿਆਪੀ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਨ ਵਿਚ ਵਧਦੀ ਤਾਕਤ ਦਾ ਵੀ ਪ੍ਰਤੀਕ ਹੈ ¢ ਉਨ੍ਹਾਂ ਕਿਹਾ ਕਿ ਡਬਲਿਊ.ਯੂ.ਆਰ.ਆਈ. 2025 ਦੀ ਮਾਨਤਾ ਐਲ.ਪੀ.ਯੂ. ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਦੀ ਵੱਧਦੀ ਸੂਚੀ ਵਿਚ ਵਾਧਾ ਕਰਦੀ ਹੈ |

ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦਾ ਮਸਲਾ ਬਹੁਤ ਗੰਭੀਰ-ਸੁਖਬੀਰ ਅਗਲੀ ਖ਼ਬਰ ਬਲੋਚਿਸਤਾਨ ਦੇ ਕਲਾਤ 'ਚ ਯਾਤਰੀ ਬੱਸ 'ਤੇ ਗੋਲੀਬਾਰੀ, 3 ਦੀ ਮੌਤ, ਕਈ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।