24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਲੋਚਿਸਤਾਨ ਕਦੇ ਵੀ ਪਾਕਿ ਦਾ ਹਿੱਸਾ ਨਹੀਂ ਬਣੇਗਾ : ਰੇਹਾਨ <br/>

ਅਜੀਤ ਡੈਸਕ 16-07-2025
ਅੰਮਿ੍ਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਵੱਖ-ਵੱਖ ਵਿਦ੍ਰੋਹੀ ਸਮੂਹ ਤੇ ਉੱਥੋਂ ਦੇ ਸਥਾਨਕ ਲੋਕ ਲੰਬੇ ਸਮੇਂ ਤੋਂ ਆਜ਼ਾਦੀ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ | ਇਸ ਦੌਰਾਨ ਬਲੋਚ ਨੈਸ਼ਨਲ ਮੂਵਮੈਂਟ ਦੇ ਸਕੱਤਰ ਕਾਜ਼ੀ ਦਾਦ ਮੁਹੰਮਦ ਰੇਹਾਨ ਨੇ ਇਕ ਵੱਡਾ ਬਿਆਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬਲੋਚਿਸਤਾਨ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਬਣੇਗਾ | ਦਰਅਸਲ, ਬਲੋਚ ਨੈਸ਼ਨਲ ਮੂਵਮੈਂਟ ਨੇ ਬੀਤੇ ਦਿਨ ਦੋ ਰੋਜ਼ਾ 'ਆਪ੍ਰੇਸ਼ਨ ਬਾਮ' ਦੀ ਸਮਾਪਤੀ ਦਾ ਐਲਾਨ ਕੀਤਾ | ਇਸ ਆਪ੍ਰੇਸ਼ਨ ਰਾਹੀਂ ਬਲੋਚ ਲੜਾਕਿਆਂ ਨੇ ਪੰਜਗੁਰ, ਸੁਰਬ ਤੇ ਕੇਚ ਸਮੇਤ ਪਾਕਿ ਦੇ ਕਈ ਇਲਾਕਿਆਂ 'ਤੇ ਹਮਲਾ ਕੀਤਾ | ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਮੁਹੰਮਦ ਰੇਹਾਨ ਨੇ ਕਿਹਾ ਕਿ ਜੇਕਰ ਬਲੋਚਿਸਤਾਨ ਨੂੰ ਆਜ਼ਾਦੀ ਮਿਲਦੀ ਹੈ ਤਾਂ ਬਲੋਚਾਂ ਕੋਲ ਸੂਬੇ ਦੇ ਹਰ ਤਰ੍ਹਾਂ ਦੇ ਪ੍ਰਬੰਧਾਂ ਨੂੰ ਬਿਹਤਰ ਢੰਗ ਨਾਲ ਚਲਾਉਣ ਦੀ ਸ਼ਕਤੀ ਹੈ | ਰੇਹਾਨ ਨੇ ਕਿਹਾ ਕਿ ਬਲੋਚਿਸਤਾਨ ਸਿਰਫ਼ ਬਲੋਚਾਂ ਦਾ ਹੈ ਅਤੇ ਇਹ ਸੂਬਾ ਕਦੇ ਵੀ ਪਾਕਿ ਦਾ ਹਿੱਸਾ ਨਹੀਂ ਬਣੇਗਾ |

ਪਿਛਲੀ ਖ਼ਬਰ ਸਾਬਕਾ ਵਿਧਾਇਕ ਸੰਦੋਆ ਵਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ <br/> ਅਗਲੀ ਖ਼ਬਰ ਆਰ. ਦੁਰਾਏਸਵਾਮੀ ਨੇ ਐਲ.ਆਈ.ਸੀ. ਦੇ ਸੀ.ਈ.ਓ. ਤੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।