24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕਾ ਕਰਨ ਸੰਬੰਧੀ ਮੁੜ ਆਈ 'ਈਮੇਲ ਧਮਕੀ' <br/>

ਅਜੀਤ ਡੈਸਕ 16-07-2025

ਅੰਮਿ੍ਤਸਰ, 15 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸਫੋਟਕ ਪਦਾਰਥਾਂ ਨਾਲ ਧਮਾਕਾ ਕਰਨ ਦੀ ਅੱਜ ਦੂਜੇ ਦਿਨ ਵੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ | ਅੱਜ ਦੀ ਈਮੇਲ ਤੜਕਸਾਰ 3.37 ਵਜੇ ਜਸਟਿਸ ਚੰਦਰੂ ਨਾਂਅ ਦੇ ਵਿਅਕਤੀ ਦੀ ਈਮੇਲ ਆਈ ਡੀ ਤੋਂ ਭੇਜੀ ਗਈ | ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਦਿਨ ਪਿਨਾਰਾਇ ਵਿਜੇਯਾਨ ਦੀ ਈਮੇਲ ਆਈ ਡੀ ਤੋਂ ਭੇਜੀ ਗਈ ਸੂਚਨਾਨੁਮਾ ਧਮਕੀ 'ਚ ਜੋ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ 4 ਆਈ. ਈ. ਡੀ. ਤੇ ਆਰ. ਡੀ. ਐੱਕਸ. ਪਦਾਰਥ ਰੱਖੇ ਹੋਣ ਦੀ ਸੂਚਨਾ ਦਿੱਤੀ ਗਈ ਸੀ, ਉਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਤੇ ਇਨ੍ਹਾਂ ਨਾਲ ਕਿਸੇ ਵੇਲੇ ਵੀ ਧਮਾਕਾ ਹੋ ਸਕਦਾ ਹੈ | ਅੱਜ ਭੇਜੀ ਗਈ ਈਮੇਲ, ਜਿਸ ਦੀ ਕਾਪੀ ਸੰਸਦ ਮੈਂਬਰ ਗੁਰਜੀਤ ਸਿੰਘ ਨੂੰ ਵੀ ਭੇਜਣ ਦਾ ਜ਼ਿਕਰ ਕੀਤਾ ਗਿਆ ਹੈ | ਪੱਤਰ 'ਚ ਦੱਖਣ ਭਾਰਤ ਦੀ ਸਿਆਸੀ ਪਾਰਟੀ ਸਮੇਤ ਉਥੋਂ ਦੇ ਹੋਰ ਸਥਾਨਕ ਮਸਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਦਾ ਸ਼ੋ੍ਰਮਣੀ ਕਮੇਟੀ ਜਾਂ ਸ੍ਰੀ ਹਰਿਮੰਦਰ ਸਾਹਿਬ ਨਾਲ ਕੋਈ ਸੰਬੰਧ ਨਹੀਂ ਜਾਪਦਾ | ਸ਼ੋ੍ਰਮਣੀ ਕਮੇਟੀ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਵੇਸ਼ ਦੁਆਰਾਂ 'ਤੇ ਟਾਸਕ ਫੋਰਸ ਦੇ ਵਧੇਰੇ ਮੁਲਾਜ਼ਮ ਤਾਇਨਾਤ ਕਰਨ ਤੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੇ ਬੈਗ ਆਦਿ ਅੰਦਰ ਨਾ ਲਿਜਾਣ ਲਈ ਕਿਹਾ ਜਾ ਰਿਹਾ ਹੈ, ਉਥੇ ਸਥਾਨਕ ਪੁਲਿਸ ਕਰਮੀ ਵੀ ਵੱਡੀ ਗਿਣਤੀ 'ਚ ਬਿਨ੍ਹਾਂ ਵਰਦੀ ਤਾਇਨਾਤ ਕੀਤੇ ਗਏ ਹਨ | ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੱਜ ਮੁੜ ਧਮਾਕਾ ਹੋਣ ਸੰਬੰਧੀ ਪੱੁਜੀ ਈਮੇਲ ਸੰਬੰਧੀ ਮੁੱਖ ਮੰਤਰੀ ਤੇ ਪੰਜਾਬ ਦੇ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਜਾਣੰੂ ਕਰਵਾ ਦਿੱਤਾ ਗਿਆ ਹੈ | ਕਿਹਾ ਜਾ ਰਿਹਾ ਹੈ ਪੁਲਿਸ ਦਾ ਸਾਈਬਰ ਸੁਰੱਖਿਆ ਸੈੱਲ ਜੇ ਤੱਕ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ 'ਚ ਸਫ਼ਲ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਬਾਜਵਾ ਵਲੋਂ ਬਿੱਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ਼ 'ਪਵਿੱਤਰ ਗ੍ਰੰਥ' ਦੱਸਣ ਲਈ 'ਆਪ' ਸਰਕਾਰ ਦੀ ਨਿਖੇਧੀ <b... ਅਗਲੀ ਖ਼ਬਰ ਕਾਂਗਰਸ ਤੇ 'ਆਪ' ਦੋਵਾਂ ਨੇ ਬੇਅਦਬੀ ਮਾਮਲੇ ਦਾ ਸਿਆਸੀਕਰਨ ਕੀਤਾ: ਅਕਾਲੀ ਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।