24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਿਜੀਲੈਂਸ ਵਲੋਂ ਮਜੀਠੀਆ ਦੇ ਗਰੀਨ ਐਵੇਨਿਊ ਘਰ ਤੇ ਮਜੀਠਾ ਸਥਿਤ ਦਫ਼ਤਰ 'ਚ ਤਿੰਨ ਘੰਟੇ ਤੋਂ ਵੱਧ ਸਮਾਂ ਜਾਂਚ <br/>

ਅਜੀਤ ਡੈਸਕ 16-07-2025

ਅੰਮਿ੍ਤਸਰ/ਮਜੀਠਾ, 15 ਜੁਲਾਈ (ਜਸਵੰਤ ਸਿੰਘ ਜੱਸ/ਰੇਸ਼ਮ ਸਿੰਘ/ਮਨਿੰਦਰ ਸਿੰਘ ਸੋਖੀ/ਜਗਤਾਰ ਸਿੰਘ ਸਹਿਮੀ)-ਨਾਭਾ ਜੇਲ੍ਹ 'ਚ ਬੰਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਇਥੇ ਘਰ ਅਤੇ ਦਫ਼ਤਰ 'ਚ ਵਿਜੀਲੈਂਸ ਟੀਮ ਨੇ ਅੱਜ ਮੁੜ ਛਾਪੇਮਾਰੀ ਕੀਤੀ | ਟੀਮ ਵਲੋਂ ਇਥੇ ਸ਼ਹਿਰ ਦੇ ਪਾਸ਼ ਖੇਤਰ ਸਥਿਤ ਉਨ੍ਹਾਂ ਦੀ ਰਿਹਾਇਸ਼ ਗਰੀਨ ਐਵੀਨਿਊ ਅਤੇ ਮਜੀਠਾ ਸਥਿਤ ਦਫ਼ਤਰ ਵਿਖੇ ਅੱਜ ਸਵੇਰੇ ਦਸਤਕ ਦਿੱਤੀ ਗਈ | ਟੀਮ ਵਲੋਂ ਕੀਤੀ ਛਾਪੇਮਾਰੀ ਉਪਰੰਤ ਪੁਲਿਸ ਵਲੋਂ ਆਸ-ਪਾਸ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਪੁਲਿਸ ਵਲੋਂ ਕਈ ਮੀਟਰ ਪਹਿਲਾਂ ਹੀ ਬੈਰੀਕੇਡ ਲਗਾ ਕੇ ਰਸਤੇ ਬੰਦ ਕਰ ਦਿੱਤੇ ਗਏ | ਮੀਡੀਆ ਨੂੰ ਵੀ ਆਸ ਪਾਸ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ | ਛਾਪੇਮਾਰੀ ਕਰਨ ਵਾਲੀ ਇਹ ਟੀਮ ਮੁਹਾਲੀ ਤੋਂ ਇਥੇ ਪੁੱਜੀ ਸੀ, ਜਦੋਂਕਿ ਸਥਾਨਕ ਵਿਜੀਲੈਸ ਐੱਸ.ਐੱਸ.ਪੀ. ਲਖਬੀਰ ਸਿੰਘ ਦੀ ਅਗਵਾਈ ਹੇਠ ਸਥਾਨਕ ਵਿਜੀਲੈਂਸ ਟੀਮ ਵੀ ਜਾਂਚ 'ਚ ਸਹਿਯੋਗ ਦੇਣ ਲਈ ਪੁੱਜੀ ਹੋਈ ਸੀ | ਵਿਜੀਲੈਂਸ ਟੀਮ ਵਲੋਂ ਉਨ੍ਹਾਂ ਦੀ ਕੋਠੀ ਦੀ ਪੈਮਾਇਸ਼ ਵੀ ਕੀਤੀ ਅਤੇ ਪਏ ਦਸਤਾਵੇਜ਼ ਤੇ ਫਾਇਲਾਂ ਆਦਿ ਦੀ ਵੀ ਜਾਂਚ ਕੀਤੀ ਗਈ | ਇਹ ਜਾਂਚ ਤਿੰਨ ਘੰਟੇ ਦੇ ਲਗਭਗ ਚਲਦੀ ਰਹੀ | ਅਕਾਲੀ ਆਗੂ ਬਿਕਰਮਜੀਤ ਸਿੰਘ ਬਾਠ ਅਤੇ ਅਮਨਬੀਰ ਸਿੰਘ ਸਿਆਲੀ ਨੇ ਦਸਿਆ ਕਿ ਉਨ੍ਹਾਂ ਨੂੰ ਜਦੋਂ ਵਿਜੀਲੈਂਸ ਟੀਮ ਦੀ ਮੁੜ ਛਾਪੇਮਾਰੀ ਸੰਬੰਧੀ ਜਾਣਕਾਰੀ ਮਿਲੀ ਤਾਂ ਉਹ ਜਾਂਚ ਵੇਲੇ ਬਤੌਰ ਵਕੀਲ ਪੁੱਜੇ | ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਵਲੋਂ ਘਰ ਦੀ ਕੁਰਸੀ ਤੱਕ ਤੇ ਪੰਡਾਲ ਅਤੇ ਡਾਇੰਨਿੰਗ ਟੇਬਲ ਤੱਕ ਦੀ ਵੀ ਜਾਂਚ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜਾਂਚ ਟੀਮ ਦੇ ਅਧਿਕਾਰੀਆਂ 'ਤੇ ਸਰਕਾਰ ਦੇ ਦਬਾਅ ਦੀ ਸਪਸ਼ਟ ਝਲਕ ਦਿਖਾਈ ਦੇ ਰਹੀ ਸੀ | ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਕਿਹਾ ਕਿ ਮਜੀਠੀਆ ਖ਼ਿਲਾਫ਼ ਪਰਚਾ ਦਰਜ ਕਰਕੇ 'ਆਪ' ਸਰਕਾਰ ਅਕਾਲੀ ਵਰਕਰਾਂ ਨੂੰ ਡਰਾਉਣਾ ਚਾਹੁੰਦੀ ਹੈ, ਜਦੋਂਕਿ ਅਕਾਲੀ ਦਲ ਦੇ ਵਰਕਰ ਪੂਰੀ ਤਰ੍ਹਾਂ ਚੜਦੀ ਕਲਾ 'ਚ ਹਨ ਅਤੇ 'ਆਪ' ਸਰਕਾਰ ਨੂੰ ਇਸ ਦਾ ਜਵਾਬ ਜਲਦ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਤਪਦੀ ਧੁੱਪ 'ਚ ਭਿਖਾਰਨਾਂ ਵਲੋਂ ਕੁੱਛੜ ਚੁੱਕੇ ਜਵਾਕਾਂ ਨਾਲ ਕੀਤਾ ਜਾ ਰਿਹੈ ਜ਼ੁਲਮ <br/> ਅਗਲੀ ਖ਼ਬਰ ਲਾਲੀ ਨੇ ਡਾ. ਅੰਬੇਡਕਰ ਪਾਰਕ ਦੇ ਸੁੰਦਰੀਕਰਨ ਦਾ ਕਾਰਜ ਸ਼ੁਰੂ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।