18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਦਸਮੇਸ਼ ਗਰਲਜ਼ ਸਕੂਲ ਬਾਦਲ 'ਚ ਦੋ ਰੋਜ਼ਾ ਸ਼ਖ਼ਸੀਅਤ ਉਸਾਰੀ ਕੈਂਪ <br/>

ਅਜੀਤ ਡੈਸਕ 06-12-2025
ਮੰਡੀ ਕਿੱਲਿਆਂਵਾਲੀ, 5 ਦਸੰਬਰ (ਇਕਬਾਲ ਸ਼ਾਂਤ)-ਦਸਮੇਸ਼ ਗਰਲਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ | ਕੈਂਪ ਦਾ ਆਗਾਜ਼ ਵਿਦਿਆਰਥਣਾਂ ਦੁਆਰਾ ਗੁਰਬਾਣੀ ਸ਼ਬਦ ਗਾਇਨ ਅਤੇ ਗਾਰਡ ਆਫ ਆਨਰ ਨਾਲ ਕੀਤਾ ਗਿਆ | ਸਕੂਲ ਪਿ੍ੰਸੀਪਲ ਰੀਤੂ ਨੰਦਾ ਨੇ ਵਿਦਿਆਰਥੀਆਂ ਨੂੰ ਕੈਂਪ ਵਿਚ ਵਧੇਰੇ ਸਿੱਖਣ ਲਈ ਉਤਸਾਹਿਤ ਕੀਤਾ | ਕੈਂਪ ਮੌਕੇ ਸਟੱਡੀ ਸਰਕਲ ਦੇ ਮੈਂਬਰ ਗੁਰਜਿੰਦਰ ਸਿੰਘ ਰੁਮਾਣਾ ਤੇ ਬਲਵੰਤ ਸਿੰਘ ਕਾਲਝਰਾਣੀ ਨੇ ਵਿਦਿਆਰਥੀਆਂ ਨੂੰ ਇਤਿਹਾਸਕ ਜਾਗਰੂਕਤਾ ਤੇ ਗੁਰੂ ਤੇਗ ਬਹਾਦਰ ਜੀ ਅਦੁੱਤੀ ਸ਼ਹਾਦਤ ਬਾਰੇ ਚਾਨਣਾ ਪਾਇਆ ਅਤੇ ਜੀਵਨ ਮੁੱਲਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ | ਇਸਦੇ ਇਲਾਵਾ ਵਿਦਿਆਰਥਣਾਂ ਨੂੰ ਖੁਸ਼ਹਾਲ ਜੀਵਨ, ਸ਼ੁੱਧ ਆਹਾਰ-ਸ਼ੁੱਧ ਵਿਚਾਰ ਤੇ ਸਿੱਖਿਆਦਾਇਕ ਵੀਡੀਓ ਕਲਿੱਪਾਂ ਰਾਹੀਂ ਸਹੀ ਜੀਵਨ ਜੀਉਣ ਦੀ ਪ੍ਰੇਰਣਾ ਦਿੱਤੀ ਗਈ | ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਜਿਗਿਆਸੂ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ | ਟੈਲੈਂਟ ਹੰਟ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਪਿ੍ੰਸੀਪਲ ਨੇ ਸਟੱਡੀ ਸਰਕਲ ਮੈਂਬਰਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਖੇਲੋ ਇੰਡੀਆ: ਦਸਮੇਸ਼ ਕਾਲਜ ਬਾਦਲ ਦੀ ਸ਼ੂਟਰ ਸਿਮਰਨਜੀਤ ਬਰਾੜ ਨੇ ਦੋ ਸੋਨ ਤਗ਼ਮੇ ਜਿੱਤੇ ਅਗਲੀ ਖ਼ਬਰ ਮਿਮਿਟ ਮਲੋਟ ਵਿਖੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਮਾਪਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।