25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਏਡਜ਼ ਦਿਵਸ ਮੌਕੇ ਰੈਡ ਰਿਬਨ ਕਲੱਬਾਂ ਵਲੋਂ ਵਿਦਿਆਰਥੀ ਸਨਮਾਨਿਤ

ਅਜੀਤ ਡੈਸਕ 04-12-2025
ਫ਼ਰੀਦਕੋਟ, 3 ਦਸੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਦੇ ਰੈੱਡ ਰਿਬਨ ਕਲੱਬਾਂ ਵਲੋਂ ਏਡਜ਼ ਦਿਵਸ ਮੌਕੇ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਵਾਲੇ ਵਿਦਿਆਰਥੀਆਂ ਨੂੰ ਕਾਰਜਕਾਰੀ ਪਿ੍ੰ. ਡਾਕਟਰ ਪੂਜਾ ਭੱਲਾ ਨੇ ਸਨਮਾਨਿਤ ਕੀਤਾ | ਰੈੱਡ ਰਿਬਨ ਕਲੱਬਾਂ ਦੇ ਇੰਚਾਰਜ ਪ੍ਰੋਫੈਸਰ ਸੁਖਜੀਤ ਸਿੰਘ ਨੇ ਦੱਸਿਆ ਕਿ ਰੈੱਡ ਰਿਬਨ ਕਲੱਬਾਂ ਨਾਲ ਜੁੜੇ ਹੋਏ ਵਿਦਿਆਰਥੀ ਸਮੇਂ ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਕਾਲਜ ਦੇ ਸਮੂਹ ਵਿਦਿਆਰਥੀਆਂ ਤੇ ਸਮਾਜ ਦੇ ਲੋਕਾਂ ਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ | ਜੇਤੂ ਵਿਦਿਆਰਥੀਆਂ ਚ ਅਦਿਤਿਆ ਮੋਗਲਾ, ਸ਼ੈਲੀ ਰਾਣੀ, ਦੀਕਸ਼ਾ ਮੰਗਲ, ਗੁਣੀਕਾ, ਸਿਮਰਨ ਬਿਰਲਾ ਅਤੇ ਹਰਵੀਰ ਕੌਰ ਸ਼ਾਮਿਲ ਹਨ | ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾਕਟਰ ਸ਼ਲਿਨੀ ਗੋਇਲ, ਰੈਡ ਰਿਬਨ ਕਲੱਬਾਂ ਦੇ ਇੰਚਾਰਜ ਪ੍ਰੋਫੈਸਰ ਬੂਟਾ ਸਿੰਘ, ਪ੍ਰੋਫੈਸਰ ਕਿਰਨ ਬਾਲਾ, ਪ੍ਰੋਫੈਸਰ ਸੋਨਿਕਾ ਰਾਣੀ ਤੇ ਪ੍ਰੋਫੈਸਰ ਗੌਰਵ ਧਵਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜਥੇਬੰਦਕ ਢਾਂਚੇ ਦੇ ਅਹੁਦਿਆਂ 'ਚ ਤਬਦੀਲੀ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਚੋਣਾਂ ਸੰਬੰਧੀ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।