25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਿਰਸੜੀ ਵਾਸੀਆਂ ਨੇ ਲਗਾਇਆ ਸੜਕ 'ਤੇ ਮਾੜਾ ਮਟੀਰੀਅਲ ਵਰਤੇ ਜਾਣ ਦਾ ਦੋਸ਼

ਅਜੀਤ ਡੈਸਕ 04-12-2025
ਕੋਟਕਪੂਰਾ, 3 ਦਸੰਬਰ (ਮੋਹਰ ਸਿੰਘ ਗਿੱਲ)-ਗ੍ਰਾਮ ਪੰਚਾਇਤ ਸਿਰਸੜੀ ਦੇ ਸਰਪੰਚ ਗਿਆਨ ਕੌਰ, ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ ਗਿੱਲ, ਪੰਚ ਜਗਦੀਪ ਸਿੰਘ ਦੀਪਾ ਸਮੇਤ ਸਮੁੱਚੇ ਨਗਰ ਦੇ ਪਤਵੰਤੇ ਵਿਅਕਤੀਆਂ ਨੇ ਇਕੱਤਰ ਹੋ ਕੇ ਪਿੰਡ 'ਚੋਂ ਲੰਘਦੀ ਮੁੱਖ ਸੜਕ 'ਤੇ ਮਾੜਾ ਮਟੀਰੀਅਲ ਵਰਤੇ ਜਾਣ ਦਾ ਦੋਸ਼ ਲਗਾਇਆ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਕੋਟਕਪੂਰਾ ਤੋਂ ਵਾਇਆ ਦੇਵੀ ਵਾਲਾ, ਸਿਰਸੜੀ ਕੋਟਸੁਖੀਆ ਤੱਕ ਬਣੀ ਸੜਕ ਘਟੀਆ ਮਟੀਰੀਅਲ ਵਰਤੇ ਜਾਣ ਕਾਰਨ ਥਾਂ-ਥਾਂ ਤੋਂ ਟੁੱਟ ਰਹੀ ਹੈ | ਪਿੰਡ ਵਾਸੀ ਗੁਰਜੰਟ ਸਿੰਘ ਨੰਬਰਦਾਰ ਨੇ ਕਿਹਾ ਕਿ ਸਿਰਸੜੀ-ਦੇਵੀ ਵਾਲਾ ਸੜਕ 'ਤੇ ਪਾਈ ਗਈ ਬੱਜਰੀ ਉਖੜ ਕੇ ਸੜਕ ਦੇ ਕਿਨਾਰਿਆਂ 'ਤੇ ਚਲੀ ਗਈ ਹੈ | ਕਈ ਥਾਵਾਂ ਉੱਪਰ ਸੜਕ ਦੇ ਐਨ ਵਿਚਕਾਰ ਪਈ ਬੱਜਰੀ ਕਾਰਨ ਕਈ ਛੋਟੇ-ਮੋਟੇ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ | ਅਕਸਰ ਹੀ ਉਖੜੀ ਹੋਈ ਬੱਜਰੀ ਤੋਂ ਖ਼ਾਸ ਕਰਕੇ ਦੋ ਪਹੀਆ ਵਾਹਨ ਤਿਲਕ ਜਾਂਦੇ ਹਨ | ਪਿੰਡ ਵਾਸੀਆਂ ਦੀ ਮੰਗ ਹੈ ਕਿ ਸਾਰੀ ਸੜਕ 'ਤੇ ਵਧੀਆ ਮਟੀਰੀਅਲ ਵਿਛਾਇਆ ਜਾਵੇ | ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਉਕਤ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਪਿੰਡ ਵਾਸੀ ਮਜ਼ਬੂਰਨ ਰੋਸ ਪ੍ਰਦਰਸ਼ਨ ਕਰਨਗੇ | ਇਸ ਮੌਕੇ ਸਾਬਕਾ ਪੰਚ ਲਖਵੀਰ ਸਿੰਘ, ਗੁਰਤੇਜ ਸਿੰਘ, ਹਰਜੀਤ ਸਿੰਘ ਮੇਟ, ਤੀਰਥ ਸਿੰਘ ਨੰਬਰਦਾਰ, ਜਗਦੀਪ ਸਿੰਘ ਫ਼ੌਜੀ, ਗੁਰਸੇਵਕ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਆਊਟਸੋਰਸ/ਇਨਲਿਸਟਮੈਂਟ ਕਾਮਿਆਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।