29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਿਮਿਟ ਮਲੋਟ ਵਿਖੇ ਜੈਂਡਰ ਸੰਵੇਦਨਸ਼ੀਲਤਾ ਤੇ ਜਿਨਸੀ ਪ੍ਰੇਸ਼ਾਨੀ ਵਿਰੋਧੀ ਜਾਗਰੂਕਤਾ ਸੈਸ਼ਨ ਕਰਵਾਇਆ

ਅਜੀਤ ਡੈਸਕ 21-11-2025
ਮਲੋਟ, 20 ਨਵੰਬਰ (ਪਾਟਿਲ)-ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਦੋ ਰੋਜ਼ਾ ਜੈਂਡਰ ਸੰਵੇਦਨਸ਼ੀਲਤਾ ਤੇ ਜਿਨਸੀ ਪ੍ਰੇਸ਼ਾਨੀ ਵਿਰੋਧੀ ਨਿਯਮ (2016) ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਤੇ ਸਟਾਫ਼ ਨੂੰ ਕੈਂਪਸ 'ਚ ਸੁਰੱਖਿਅਤ, ਸਤਿਕਾਰਯੋਗ ਤੇ ਜੈਂਡਰ ਸੰਵੇਦਨਸ਼ੀਲ ਮਾਹੌਲ ਬਣਾਉਣ ਲਈ ਬਣੇ ਨਿਯਮਾਂ ਨਾਲ ਜਾਣੂ ਕਰਵਾਉਣਾ ਸੀ | ਸੈਸ਼ਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸੰਸਥਾ ਦੁਆਰਾ ਬਣਾਈ ਗਈ ਇੰਟਰਨਲ ਸ਼ਿਕਾਇਤ ਕਮੇਟੀ ਦੇ ਮੈਂਬਰ ਡਾ. ਰਾਜੀਵ ਜੈਨ ਨੇ ਦੱਸਿਆ ਕਿ ਦੋ ਦਿਨਾਂ ਸੈਸ਼ਨ ਦੌਰਾਨ ਪਹਿਲੇ ਦਿਨ ਫੈਕਲਟੀ ਤੇ ਸਟਾਫ਼ ਲਈ ਅਤੇ ਦੂਸਰੇ ਦਿਨ ਵਿਦਿਆਰਥੀਆਂ ਲਈ ਕਰਵਾਇਆ ਗਿਆ | ਡਾ. ਸੋਨੀਆ ਸ਼ਰਮਾ, ਪ੍ਰਧਾਨ, ਇੰਟਰਨਲ ਸ਼ਿਕਾਇਤ ਕਮੇਟੀ ਨੇ ਜ਼ੀਰੋ ਟੋਲਰੈਂਸ ਨੀਤੀ, ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਤੇ ਇੰਟਰਨਲ ਕਮੇਟੀ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ | ਇਸ ਸਬੰਧੀ ਕਮੇਟੀ ਦੇ ਹੋਰ ਮੈਂਬਰ ਡਾ. ਅਮਨਜੋਤ ਕੌਰ, ਰਕਸ਼ਿਤ ਭਾਟੀਆ ਤੇ ਸੁਖਵਿੰਦਰ ਕੌਰ ਨੇ ਵੀ ਭਾਗੀਦਾਰਾਂ ਨਾਲ ਸੰਵਾਦ ਕੀਤਾ ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ | ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਸੰਸਥਾ 7 ਤੋਂ 16 ਦਸੰਬਰ ਤੱਕ ਕੰਮ ਵਾਲੀ ਥਾਂ ਤੇ ਅÏਰਤਾਂ ਦਾ ਜਿਨਸ਼ੀ ਸੋਸ਼ਣ ਰੋਕਥਾਮ ਹਫ਼ਤਾ ਮਨਾਏਗੀ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ | ਸੈਸ਼ਨ ਦੀ ਸਮਾਪਤੀ ਦੌਰਾਨ ਕੈਂਪਸ ਨੂੰ ਹਰਾਸਮੈਂਟ ਮੁਕਤ ਬਣਾਉਣ ਦੀ ਸਾਂਝੀ ਸਹੁੰ ਵੀ ਚੁਕਾਈ ਗਈ |
ਪਿਛਲੀ ਖ਼ਬਰ ਸੜਕ ਦੇ ਖੱਡਿਆਂ 'ਚ ਪਾਈ ਮਿੱਟੀ ਦੀ ਉਡਦੀ ਧੂੜ ਕਾਰਨ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਵਿੱਦਿਅਕ ਅਦਾਰਿਆਂ 'ਚ ਨੌਵੀਂ ਪਾਤਸ਼ਾਹੀ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।