ਜੈਤੋ, 19 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਤੇ ਜ਼ਿਲ੍ਹਾ ਐਗਜੈਕਟਿਵ ਮੈਂਬਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨਰੇਗਾ ਵਰਕਰਾਂ, ਇਸਤਰੀਆਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਲੜਾਈ ਲੜਦੀ ਰਹੀ ਹੈ ਤੇ ਭਵਿੱਖ ਵਿਚ ਲੜਦੀ ਰਹੇਗੀ | ਇਸ ਲਈ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਕਮਿਊਨਿਸਟ ਪਾਰਟੀ ਨੂੰ ਤਕੜਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਕਾਨਫ਼ਰੰਸ ਦੇ ਸ਼ੁਰੂ 'ਚ ਸ਼ੋਕ ਮਤੇ ਪੇਸ਼ ਕੀਤੇ ਗਏ ਅਤੇ ਪਿਛਲੇ ਸਮੇਂ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਨੇ ਹੁਣ ਤੱਕ ਦੀਆਂ ਪਾਰਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਮਨਰੇਗਾ, ਆਰ.ਟੀ.ਆਈ ਤੇ ਕਬਾਈਲੀਆਂ ਦੇ ਮੁੜ ਵਸੇਬੇ ਵਰਗੇ ਮਹੱਤਵਪੂਰਨ ਕਾਨੂੰਨ ਵੀ ਕਮਿਊਨਿਸਟਾਂ ਦੀ ਦੇਣ ਹਨ | ਰੇਸ਼ਮ ਸਿੰਘ ਮੱਤਾ ਨੇ ਪਿਛਲੇ ਸਮੇਂ ਬਲਾਕ ਜੈਤੋ ਵਲੋਂ ਕੀਤੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਤੇ ਤਿੰਨ ਸਾਥੀਆਂ ਵਲੋਂ ਕੀਤੀ ਬਹਿਸ ਤੋਂ ਬਾਅਦ ਸਰਬ ਸੰਮਤੀ ਨਾਲ ਰਿਪੋਰਟ ਨੂੰ ਪ੍ਰਵਾਨ ਕੀਤਾ ਗਿਆ | ਪਿਛਲੀ ਬਲਾਕ ਕਮੇਟੀ ਵਲੋਂ ਪੈਨਲ ਪੇਸ਼ ਕਰਕੇ ਨਵੀਂ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਨਵੀਂ ਚੁਣੀ ਹੋਈ ਕਮੇਟੀ ਨੇ ਰੇਸ਼ਮ ਸਿੰਘ ਮੱਤਾ ਨੂੰ ਨਵਾਂ ਤਹਿਸੀਲ ਸਕੱਤਰ ਚੁਣਿਆ | ਜਦ ਕਿ ਰਾਮ ਸਰੂਪ ਚੰਦ ਭਾਨ ਸਹਾਇਕ ਸਕੱਤਰ, ਵੀਰਪਾਲ ਕੌਰ ਮਹਿਲੜ੍ਹ ਖ਼ਜ਼ਾਨਚੀ ਤੇ ਨਵੀਂ ਚੁਣੀ ਹੋਈ ਬਲਾਕ ਕਮੇਟੀ ਨੂੰ ਸਰਬ ਸੰਮਤੀ ਨਾਲ ਜ਼ਿਲ੍ਹੇ ਲਈ ਡੈਲੀਗੇਟ ਚੁਣਿਆ ਗਿਆ | ਅੰਤ 'ਚ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਲਕੀਤ ਸਿੰਘ ਚੰਦਭਾਨ, ਸੁਖਦੇਵ ਸਿੰਘ ਡੋਡ, ਕਰਤਾਰ ਸਿੰਘ ਮੱਤਾ, ਬੇਅੰਤ ਕÏਰ ਚੈਨਾ ਤੇ ਗੁਰਚਰਨ ਸਿੰਘ ਦਬੜ੍ਹੀਖਾਨਾ ਆਦਿ ਹਾਜ਼ਰ ਸਨ |