24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਹਾਦਸਿਆਂ ਨੂੰ ਸੱਦਾ ਦੇ ਰਹੀ ਸੰਪਰਕ ਸੜਕ ਦੀ ਟੁੱਟੀ ਹੋਈ ਪੁਲੀ <br/>

ਅਜੀਤ ਡੈਸਕ 08-11-2025
ਪੰਜਗਰਾੲੀਂ ਕਲਾਂ, 7 ਨਵੰਬਰ (ਸੁਖਮੰਦਰ ਸਿੰਘ ਬਰਾੜ)-ਕੋਠੇ ਚੱਕ ਭਾਗ ਸਿੰਘ ਵਾਲਾ ਤੋਂ ਸਰਾਵਾਂ ਨੂੰ ਜਾਣ ਵਾਲੀ ਸੰਪਰਕ ਸੜਕ ਦੀ ਟੁੱਟੀ ਹੋਈ ਪੁਲੀ 'ਤੇ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ | ਪਿੰਡ ਚੱਕ ਭਾਗ ਸਿੰਘ ਵਾਲ਼ਾ ਤੋਂ ਸਰਾਵਾਂ ਨੂੰ ਜਾਣ ਵਾਲੀ ਸੰਪਰਕ ਵਿਚਕਾਰ ਲੰਘਦੀ ਕੱਸੀ ਉੱਪਰ ਬਣੀ ਹੋਈ ਪੁਲੀ ਦੋਨਾਂ ਪਾਸਿਆਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ | ਪੰਜਗਰਾੲੀਂ ਕਲਾਂ ਸਮੇਤ ਦਰਜਨਾਂ ਪਿੰਡਾਂ ਨੂੰ ਜੈਤੋ ਮੰਡੀ ਨਾਲ ਜੋੜਨ ਵਾਲੀ ਇਸ ਸੜਕ ਉੱਪਰ ਦੀ ਲੰਘਣ ਵਾਲੇ ਵਾਹਨਾਂ ਦਾ ਤਾਂਤਾ ਲੱਗਿਆਂ ਰਹਿੰਦਾ | ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਸੜਕ ਦੇ ਐਨ ਮੋੜ 'ਤੇ ਬਣੀ ਕੱਸੀ ਦੀ ਪੁਲੀ ਦਾ ਨਿਰਮਾਣ ਹੋਏ ਨੂੰ ਬਹੁਤ ਸਮਾਂ ਹੋ ਜਾਣ ਕਾਰਨ ਇਹ ਪੁਲੀ ਕਿਨਾਰਿਆਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ | ਜਿਸ ਕਾਰਨ ਕੋਈ ਵਾਹਨ ਚਾਲਕ ਕੱਸੀ ਵਿਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਚੱਕ ਭਾਗ ਸਿੰਘ ਵਾਲਾ ਤੋਂ ਸਰਾਵਾਂ ਨੂੰ ਜਾਣ ਵਾਲੀ ਇਸ ਸੜਕ ਦਾ ਮੰਡੀ ਬੋਰਡ ਵਲੋਂ ਨਿਰਮਾਣ ਤਾਂ ਕਰ ਦਿੱਤਾ ਪਰ ਪੁਲੀ ਦਾ ਨਿਰਮਾਣ ਕਰਨ ਦਾ ਖਿਆਲ਼ ਹੀ ਨਹੀਂ ਆਇਆ | ਪਿੰਡ ਚੱਕ ਭਾਗ ਸਿੰਘ ਵਾਲਾ ਦੇ ਵਾਸੀ ਗੋਪਾਲ ਸਿੰਘ, ਲਖਵੀਰ ਸਿੰਘ, ਗੁਰਜੰਟ ਸਿੰਘ, ਨਰਿੰਜਣ ਸਿੰਘ ਅਤੇ ਹਰਦੇਵ ਸਿੰਘ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਉਕਤ ਪੁਲੀ ਦੇ ਨਿਰਮਾਣ ਕਰਵਾਏ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਰਣਜੀਤ ਸਿੰਘ ਔਲਖ ਬਣੇ ਜ਼ਿਲ੍ਹਾ ਪ੍ਰਧਾਨ <br/> ਅਗਲੀ ਖ਼ਬਰ ਲਖਵੀਰ ਸਿੰਘ ਉਦੇਕਰਨ ਦੀ ਪਲੇਠੀ ਪੁਸਤਕ 'ਫੁੱਲ ਮਖਾਣੇ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।