23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 'ਚ ਸ੍ਰੀ ਮੁਕਤਸਰ ਸਾਹਿਬ ਨੇ ਬਠਿੰਡਾ ਨੂੰ ਹਰਾਇਆ

ਅਜੀਤ ਡੈਸਕ 22-07-2025
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਹਰਮਹਿੰਦਰ ਪਾਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਲੜਕਿਆਂ ਸੀਨੀਅਰ ਵਰਗ ਦੇ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਬਠਿੰਡਾ ਦੀ ਟੀਮ ਤੋਂ 4 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ | ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬਠਿੰਡਾ ਦੀ ਟੀਮ ਤੋਂ ਬੱਲੇਬਾਜ਼ੀ ਕਰਵਾਉਣ ਦਾ ਫ਼ੈਸਲਾ ਕੀਤਾ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿ੍ਕਟ ਗਰਾਊਾਡ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਠਿੰਡਾ ਦੀ ਟੀਮ ਨੇ 38 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ ਨਾਲ 134 ਦੌੜਾਂ ਬਣਾਈਆਂ, ਜਿਸ 'ਚ ਰੈਮਨ ਵਰਮਾ ਨੇ 49 ਦੌੜਾਂ ਤੇ ਜਸ਼ਨਪ੍ਰੀਤ ਸਿੰਘ ਸਿੱਧੂ ਨੇ 19 ਦੌੜਾਂ ਬਣਾਈਆਂ, ਜਦ ਕਿ ਸ੍ਰੀ ਮੁਕਤਸਰ ਸਾਹਿਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਕਪਤਾਨ ਹਰਜੋਤ ਸਿੰਘ ਨੇ ਚਾਰ ਵਿਕਟਾਂ, ਹਰਅਦੇਸ਼ਜੀਤ ਸਿੰਘ ਨੇ ਦੋ ਵਿਕਟਾਂ, ਮਨਪ੍ਰੀਤ ਸਿੰਘ ਸੰਧੂ, ਰੇਵਨਪ੍ਰੀਤ ਸਿੰਘ ਰਾਏ ਤੇ ਜਸ਼ਨਪ੍ਰੀਤ ਸਿੰਘ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਆਪਣੀ ਪਾਰੀ ਵਿਚ ਬੱਲੇਬਾਜ਼ੀ 29.3 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਨਾਲ 138 ਦੌੜਾਂ ਬਣਾ ਕੇ ਬਠਿੰਡਾ ਤੋਂ ਚਾਰ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ | ਬੱਲੇਬਾਜ਼ੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਹਰਜੋਤ ਸਿੰਘ ਨੇ 28 ਦੌੜਾਂ (ਨਾਟ ਆਊਟ), ਉਦੇ ਕੱਕੜ ਨੇ 28 ਦੌੜਾਂ ਤੇ ਮਹਿਕ ਜੋਤ ਬਰਾੜ ਨੇ 24 ਦੌੜਾਂ ਬਣਾਈਆਂ | ਜਦ ਕਿ ਗੇਂਦਬਾਜ਼ੀ ਕਰਦੇ ਹੋਏ ਜ਼ਿਲ੍ਹਾ ਬਠਿੰਡਾ ਦੀ ਟੀਮ ਦੇ ਉਦੇ ਪ੍ਰਤਾਪ ਸਹਾਰਨ ਨੇ ਤਿੰਨ ਵਿਕਟਾਂ, ਜਸਨ ਜਿੰਦਲ ਨੇ ਦੋ ਵਿਕਟਾਂ ਤੇ ਪਲਾਸ਼ ਖੁਰਾਣਾ ਨੇ ਇਕ ਵਿਕਟ ਹਾਸਿਲ ਕੀਤੀ | ਐਸੋਸੀਏਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਤੇ ਸਮੂਹ ਮੈਂਬਰਾਂ ਨੇ ਟੀਮ ਦੀ ਇਸ ਪ੍ਰਾਪਤੀ 'ਤੇ ਕਨਵੀਨਰ, ਸਿਲੈਕਟਰਜ਼ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਨੀਟ ਪ੍ਰੀਖਿਆ 'ਚ 171ਵਾਂ ਰੈਂਕ ਹਾਸਿਲ ਕਰਨ ਵਾਲੇ ਜਤਿਨ ਦਾ ਡੀ. ਸੀ. ਵਲੋਂ ਸਨਮਾਨ ਅਗਲੀ ਖ਼ਬਰ ਪਿੰਡ ਸ਼ੇਖੂ ਦੇ ਮਿਡਲ ਸਕੂਲ 'ਚ ਹਫ਼ਤੇ 'ਚ ਹੋਈਆਂ ਦੋ ਚੋਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।