03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵਿਦਿਆਰਥਣ ਹਰਕੀਰਤ ਕੌਰ ਨਵੋਦਿਆ ਵਿਦਿਆਲਿਆ ਲਈ ਚੁਣੀ ਗਈ

ਅਜੀਤ ਡੈਸਕ 21-07-2025
ਬਾਜਾਖਾਨਾ, 20 ਜੁਲਾਈ (ਪ.ਪ.)-ਨਵੋਦਿਆ ਵਿਦਿਆਲਿਆ ਸਕੂਲ ਕਾਊਣੀ (ਫ਼ਰੀਦਕੋਟ) ਵਲੋਂ ਪਿਛਲੇ ਦਿਨੀਂ 8 ਬੱਚਿਆਂ ਦੀ ਉਡੀਕ ਸੂਚੀ ਜਾਰੀ ਕੀਤੀ ਗਈ, ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਸੇਢਾ ਸਿੰਘ ਵਾਲਾ ਦੀ ਵਿਦਿਆਰਣ ਹਰਕੀਰਤ ਕੌਰ ਦੀ ਨਵੋਦਿਆ ਵਿਦਿਆਲਿਆ ਲਈ ਚੋਣ ਹੋਈ ਹੈ | ਗਾਈਡ ਅਧਿਆਪਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੈਸ਼ਨ 2024-25 ਦੌਰਾਨ ਹੋਏ ਪੇਪਰ 'ਚ ਪੰਜਾਬ ਵਿਚੋਂ ਸਭ ਤੋਂ ਵੱਧ 9 ਬੱਚਿਆਂ ਦੀ ਚੋਣ ਇਸ ਸਕੂਲ ਵਿਚੋਂ ਹੋ ਚੁੱਕੀ ਹੈ | ਹਰਕੀਰਤ ਕੌਰ ਨੇ ਇਸ ਗਿਣਤੀ 'ਚ ਵਾਧਾ ਕੀਤਾ ਹੈ | ਵਿਦਿਆਰਥਣ ਹਰਕੀਰਤ ਕੌਰ ਦੀ ਚੋਣ 'ਚ ਉਸ ਦੇ ਪਿਤਾ ਜਸਵੀਰ ਸਿੰਘ ਸੀਰਾ ਸੋਹਲ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਇਸ ਪ੍ਰਾਪਤੀ 'ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ੁਸ਼ੀਲ ਕੁਮਾਰ ਅਹੂਜਾ, ਜ਼ਿਲ੍ਹਾ ਕੋਆਰਡੀਨੇਟਰ ਵਕੀਲ ਸਿੰਘ, ਅਸ਼ੀਸ਼ ਕੁਮਾਰ ਤੇ ਖੁਸ਼ਪਿੰਦਰ ਸਿੰਘ ਬਲਾਕ ਕੋਆਰਡੀਨੇਟਰ, ਅੰਮਿ੍ਤਪਾਲ ਸਿੰਘ ਸਰਪੰਚ ਸੇਢਾ ਸਿੰਘ ਵਾਲਾ, ਸੁਖਪਾਲ ਕੌਰ ਅਤੇ ਕੁਲਵਿੰਦਰ ਕੌਰ ਸਰਪੰਚ ਦਲ ਸਿੰਘ ਵਾਲਾ, ਲਵਪ੍ਰੀਤ ਸਿੰਘ ਸੈਕਟਰੀ, ਗੁਰਲਾਲ ਸਿੰਘ, ਗੁਰਮੀਤ ਸਿੰਘ ਨੰਬਰਦਾਰ ਦਲ ਸਿੰਘ ਵਾਲਾ ਅਤੇ ਸਕੂਲ ਮੁਖੀ ਕਿਰਨਪ੍ਰੀਤ ਕੌਰ ਨੇ ਵਿਦਿਆਰਥਣ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਮੁਲਾਜ਼ਮ ਆਗੂ ਰਣਬੀਰ ਸਿੰਘ ਢਿੱਲੋਂ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਕੀਤਾ ਯਾਦ ਅਗਲੀ ਖ਼ਬਰ ਕੰਪਿਊਟਰ ਅਧਿਆਪਕ ਯੂਨੀਅਨ ਨੇ ਵਿਧਾਇਕ ਕਾਕਾ ਬਰਾੜ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।