02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਮੱਲ੍ਹਾਂ ਵਿਖੇ ਰੌਂਤੇ ਰਜਬਾਹੇ ਦੇ ਪੁਲ ਦੀਆਂ ਸਪੋਟਾਂ ਬਣਾਉਣ ਦੀ ਮੰਗ

ਅਜੀਤ ਡੈਸਕ 21-07-2025
ਬਾਜਾਖਾਨਾ, 20 ਜੁਲਾਈ (ਪ. ਪ.)-ਨਜਦੀਕੀ ਪਿੰਡ ਮੱਲ੍ਹਾ ਤੋਂ ਪਿੰਡ ਡੋਡ ਨੂੰ ਜਾਂਦੀ ਸੰਪਰਕ ਸੜਕ 'ਤੇ ਪੈਂਦੇ ਰੌਂਤੇ ਰਜਬਾਹੇ ਦੇ ਪੁਲ ਦੀਆਂ ਸਾਈਡ ਵਾਲੀਆਂ ਸਪੋਟਾਂ ਟੁੱਟ ਜਾਣ ਕਰਕੇ ਰਾਤ-ਬਰਾਤੇ ਲੰਘਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਕਿਲ ਆਉਂਦੀ ਹੈ ਤੇ ਹਮੇਸ਼ਾ ਕੋਈ ਨਾ ਕੋਈ ਭਿਆਨਕ ਹਾਦਸ਼ੇ ਦਾ ਖਦਸਾ ਬਣਿਆ ਰਹਿੰਦਾ ਹੈ ਕਿਉਂਕਿ ਉਕਤ ਪੁਲ ਦੇ ਰਸਤੇ 'ਚ ਕਈ ਮੋੜ ਹੋਣ ਕਰਕੇ ਵਾਹਨ ਚਾਲਕ ਨੂੰ ਬੜੀ ਮੁਸ਼ਤੈਦੀ ਨਾਲ ਲੰਘਣਾ ਪੈਂਦਾ ਹੈ | ਪਿੰਡ ਮੱਲ੍ਹਾਂ ਦੇ ਸਮਾਜ ਸੇਵੀ ਡਾ. ਗੁਰਨੈਬ ਸਿੰਘ ਮੱਲ੍ਹਾਂ, ਸਾਬਕਾ ਸਰਪੰਚ ਹਰਨੇਕ ਸਿੰਘ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਨੌਜਵਾਨ ਆਗੂ ਸੁਖਮਨ ਖੋਸਾ, ਹਰੀ ਸ਼ਰਮਾ, ਨੰਬਰਦਾਰ ਜਸਵਿੰਦਰ ਸਿੰਘ, ਸਾਬਕਾ ਸਰਪੰਚ ਭੁਪਿੰਦਰ ਸਿੰਘ ਅਤੇ ਸਰਪੰਚ ਜਸਪਾਲ ਸਿੰਘ ਭੁੱਲਰ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਮੱਲ੍ਹਾਂ ਤੋਂ ਪਿੰਡ ਡੋਡ ਜਾਂਦੇ ਰਸਤੇ 'ਚ ਪੈਂਦੇ ਉਕਤ ਰਜਬਾਹੇ ਦੇ ਪੁਲ ਦੀਆਂ ਸਪੋਟਾਂ ਬਣਾਈਆਂ ਜਾਣ ਤਾਂ ਜੋ ਹਨੇ੍ਹਰੇ ਦੇ ਸਮੇਂ 'ਚ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਨਾ ਹੋਵੇ |
ਪਿਛਲੀ ਖ਼ਬਰ ਹਲਕਾ ਵਿਧਾਇਕ ਨੇ ਸਿਰਫ਼ ਆਪਣੇ ਚਹੇਤੇ ਸਰਪੰਚਾਂ ਨੂੰ ਦਿੱਤੀਆਂ ਗਰਾਂਟਾਂ-ਕਸ਼ਮੀਰਾ ਸਿੰਘ ਭੇਖਾ ਅਗਲੀ ਖ਼ਬਰ ਨਸ਼ਾ ਤਸਕਰ ਦੀ ਨਾਜਾਇਜ਼ ਇਮਾਰਤ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।