02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅੰਗਰੇਜ਼ ਸਿੰਘ ਗੋਰਾ ਮੱਤਾ ਨੂੰ ਇਨਸਾਫ਼ ਦਿਵਾਉਣ ਲਈ ਐਸ. ਐਸ. ਪੀ. ਦਫ਼ਤਰ ਦਾ ਘਿਰਾਓ ਜਲਦ ਕੀਤਾ ਜਾਵੇਗਾ-ਗੁਰਦੀਪ ਸਿੰਘ

ਅਜੀਤ ਡੈਸਕ 21-07-2025

ਜੈਤੋ, 20 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਯੂਨਾਈਟਡ ਅਕਾਲੀ ਦਲ ਦੇ ਮੁਖੀ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਪਿਛਲੇ ਦਿਨੀਂ ਮਜ਼ਦੂਰ ਆਗੂ ਅੰਗਰੇਜ ਸਿੰਘ ਗੋਰਾ ਮੱਤਾ 'ਤੇ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ਦਦ ਦਾ ਇਨਸਾਫ਼ ਨਾ ਮਿਲਣ 'ਤੇ ਆਉਣ ਵਾਲੇ ਦਿਨਾਂ 'ਚ ਐਸ. ਐਸ. ਪੀ. ਦਫ਼ਤਰ ਫ਼ਰੀਦਕੋਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅੰਗਰੇਜ ਸਿੰਘ ਗੋਰਾ ਮੱਤਾ ਨੂੰ ਇਨਸਾਫ਼ ਦਿਵਾਉਣ ਤੇ ਸੰਬੰਧਿਤ ਅਧਿਕਾਰੀਆਂ ਵਿਰੁੱਧ ਕਰਵਾਈ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ | ਜਦ ਕਿ ਇਕ ਮਜ਼ਦੂਰ ਆਗੂ ਨੂੰ ਬਿਨ੍ਹਾਂ ਕਿਸੇ ਕਾਰਨ ਤੋਂ ਥਰਡ ਡਿਗਰੀ ਟੋਰਚਰ ਕਰਨਾ ਅਤੇ 7/51 ਦਾ ਝੂਠਾ ਮੁਕੱਦਮਾ ਬਣਾ ਕੇ ਜੇਲ੍ਹਾਂ ਅੰਦਰ ਭੇਜਣਾ ਬਹੁਤ ਹੀ ਮੰਦਭਾਗਾ ਹੈ | ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸਹੋਤਾ ਨੇ ਕਿਹਾ ਕਿ ਇਹ ਮਜ਼ਦੂਰ ਆਗੂ ਦੀ ਲੜਾਈ ਇੱਕਲੇ ਦੀ ਨਹੀਂ ਇਹ ਪੂਰੇ ਪੰਜਾਬ ਦੀ ਲੜ੍ਹਾਈ ਹੈ | ਇਸ ਮੌਕੇ ਕਰਮਜੀਤ ਸਿੰਘ ਪੱਕਾ ਜ਼ਿਲ੍ਹਾ ਸਕੱਤਰ ਫ਼ਰੀਦਕੋਟ, ਜਸਵੰਤ ਸਿੰਘ ਜੈਤੋ, ਗੁਰਤੇਜ ਸਿੰਘ ਬਿੱਟੂ, ਪਰਮਜੀਤ ਸਿੰਘ ਪੱਪਾ ਯੂਨਾਈਟਡ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ, ਨਛੱਤਰ ਸਿੰਘ, ਗੁਰਸੇਵਕ ਸਿੰਘ ਦਬੜ੍ਹੀਖਾਨਾ, ਸਾਜਨ ਸਿੰਘ, ਰਾਜੀਵ ਸਿੰਘ, ਬਹਾਦਰ ਸਿੰਘ, ਗੁਰਦੇਵ ਸਿੰਘ ਗੋਰਾ ਰੋੜੀਕਪੂਰਾ, ਜਲੰਧਰ ਸਿੰਘ ਮੱਤਾ, ਬੀਰ ਸਿੰਘ ਰੋਮਾਣਾ ਅਜੀਤ ਸਿੰਘ, ਗੋਬਿੰਦ ਵੀਰੂ ਸਿੰਘ ਨਵਾਂ ਰੋੜੀਕਪੂਰਾ ਤੇ ਗੋਰਵ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਾ ਤਸਕਰ ਦੀ ਨਾਜਾਇਜ਼ ਇਮਾਰਤ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾਇਆ <br/> ਅਗਲੀ ਖ਼ਬਰ ਸਵੱਛ ਸਰਵੇਖਣ 2024-25 'ਚੋਂ ਮਲੋਟ ਨੇ ਪੰਜਾਬ ਭਰ 'ਚ 23ਵਾਂ ਰੈਂਕ ਤੇ ਭਾਰਤ ਭਰ 'ਚ 209ਵਾਂ ਰੈਂਕ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।