ਸਾਦਿਕ, 19 ਜੁਲਾਈ (ਆਰ. ਐਸ. ਧੁੰਨਾ)-ਬੀਤੀ ਰਾਤ ਚੋਰਾਂ ਨੇ ਸਾਦਿਕ ਵਿਖੇ ਇਕ ਕਰਿਆਨੇ ਦੀ ਦੁਕਾਨ ਦਾ ਸ਼ਟਰ ਭੰਨ ਕੇ ਭਾਰੀ ਮਾਤਰਾ 'ਚ ਸਾਮਾਨ ਚੋਰੀ ਕਰ ਲਿਆ ਹੈ | ਫ਼ਿਰੋਜ਼ਪੁਰ ਰੋਡ ਸਾਦਿਕ ਵਿਖੇ ਨਰਿੰਦਰ ਕਰਿਆਨਾ ਸਟੋਰ ਦੇ ਮਾਲਕ ਨਰਿੰਦਰ ਮੌਂਗਾ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ ਕੇ ਖੰਡ ਦੀਆਂ ਭਰੀਆਂ ਬੋਰੀਆਂ, ਸਰਫ਼ ਦੇ ਵੱਡੇ ਪੈਕਟ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਸੰਬੰਧੀ ਥਾਣਾ ਸਾਦਿਕ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰਪਾਲ ਸੇਠੀ ਤੇ ਹੋਰ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਪੀ. ਸੀ. ਆਰ. ਚਲਾਈ ਜਾਵੇ |