ਜੈਤੋ, 19 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੋਡ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ ਤੇ ਸੜਕ 'ਤੇ ਥਾਂ-ਥਾਂ 'ਤੇ ਬਣੇ ਟੋਏ ਪੰਜਾਬ ਸਰਕਾਰ ਦੀਆਂ ਗਾਰੰਟੀਆਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿਉਂਕਿ 'ਆਪ' ਸਰਕਾਰ ਬਣਨ ਉਪਰੰਤ ਇਸ ਸੜਕ ਦਾ ਹਿੱਸਾ ਬਾਜਾਖਾਨਾ ਚੌਕ ਤੋਂ ਲੈ ਕੇ ਰੌਂਤੇ ਰਜਬਾਹੇ ਤੱਕ ਅਤੇ ਰਾਧਾ ਸੁਆਮੀ ਡੇਰੇ ਤੋਂ ਚੰਦਭਾਨ ਦੀ ਡਰੇਨ ਤੱਕ ਬਣਿਆ ਸੀ ਪਰ ਕੁਝ ਸਮੇਂ ਬਾਅਦ ਹੀ ਸੜਕ 'ਤੇ ਟਾਕੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਿਲਸਿਲਾ ਲਗਾਤਾਰ ਹਾਲੇ ਵੀ ਜਾਰੀ ਹੈ | ਜਦ ਕਿ ਕੁਝ ਲੋਕਾਂ ਵਲੋਂ ਉਕਤ ਸੜਕ 'ਤੇ ਵਰਤੇ ਘਟੀਆ ਮਟੀਰੀਅਲ ਦੀਆਂ ਸ਼ਿਕਾਇਤਾਂ ਪੰਜਾਬ ਸਰਕਾਰ, ਵਿਜੀਲੈਂਸ ਪੰਜਾਬ ਤੇ ਹੋਰਨਾਂ ਨੂੰ ਵੀ ਕੀਤੀਆਂ ਗਈਆਂ ਸਨ ਪਰ ਲੱਗਦਾ ਹੈ ਕਿ ਸੁਣਵਾਈ ਠੰਢੇ ਬਸਤੇ 'ਚ ਪੈ ਗਈ ਹੈ ਤੇ ਸੜਕ ਦਾ ਟੁੱਟਣਾ ਜਿਉਂ ਦਾ ਤਿਉ ਬਰਕਰਾਰ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ |