ਕੋਟਕਪੂਰਾ, 17 ਜੁਲਾਈ (ਮੇਘਰਾਜ)-ਨੇੜਲੇ ਪਿੰਡ ਕੋਠੇ ਵੜਿੰਗ ਨਿਵਾਸੀ ਮੇਜਰ ਸਿੰਘ ਵੜਿੰਗ (100) ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ | ਅੱਜ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਸੰਧਵਾਂ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਪਾਏ ਗਏ | ਉਪਰੰਤ ਪਹੁੰਚੀਆਂ ਸੰਗਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਸਟੇਜ ਸਕੱਤਰ ਅੰਮਿ੍ਤਲਾਲ ਸ਼ਰਮਾ ਸਾਬਕਾ ਸਰਪੰਚ ਬਾਹਮਣਵਾਲਾ ਨੇ ਸਵ. ਮੇਜਰ ਸਿੰਘ ਵੜਿੰਗ ਦੇ ਸੰਘਰਸ਼ਾਂ ਭਰੇ ਜੀਵਨ 'ਤੇ ਚਾਨਣਾ ਪਾਇਆ | ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਪਰਿਵਾਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੜਿੰਗ ਪਰਿਵਾਰ ਨੇ ਸਖ਼ਤ ਮਿਹਨਤ ਕਰਕੇ ਤਰੱਕੀ ਕੀਤੀ ਤੇ ਇਲਾਕੇ ਭਰ ਦੇ ਕਿਸਾਨਾਂ ਨੂੰ ਵੀ ਮਿਹਨਤ ਕਰਨ ਦੀ ਲਗਨ ਲਾਈ | ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਖੇਤੀਬਾੜੀ ਤੋਂ ਇਲਾਵਾ ਵਪਾਰ ਤੇ ਆੜ੍ਹਤ ਦੇ ਕੰਮ 'ਚ ਵੀ ਜ਼ਿਕਰਯੋਗ ਤਰੱਕੀ ਕੀਤੀ | ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਅੰਤ 'ਚ ਸ਼ੋਕ ਸਮਾਗਮ 'ਚ ਪਹੰੁਚੀ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ | ਇਸ ਮੌਕੇ ਕਾਂਗ਼ਰਸ ਦੇ ਹਲਕਾ ਇੰਚਾਰਜ ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਅਕਾਲੀ ਆਗੂ ਪ੍ਰਤਾਪ ਸਿੰਘ ਨੰਗਲ, ਐਡਵੋਕੇਟ ਜਗਜੀਤ ਸਿੰਘ ਬਰਾੜ, ਹਰਜਿੰਦਰ ਸਿੰਘ, ਹਰਪਾਲ ਸਿੰਘ ਸੰਧੂ, ਅਜੈਬ ਸਿੰਘ ਚਹਿਲ, ਬਲਵੰਤ ਸਿੰਘ ਭਾਣਾ, ਜਸਵਿੰਦਰ ਸਿੰਘ ਮੱਤਾ, ਸਾਬਕਾ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ ਤੇ ਦਰਸ਼ਨ ਸਿੰਘ ਹਰੀਕੇ ਕਲਾਂ, ਨੀਲਾ ਨਾਨਕਸਰ, ਗੁਰਪ੍ਰੀਤ ਸਿੰਘ ਗੋਪੀ ਸਾਬਕਾ ਸਰਪੰਚ ਵਾਂਦਰ ਜਟਾਣਾ, ਧਨਜੀਤ ਸਿੰਘ ਧਨੀ ਵਿਰਕ, ਅਮਨਦੀਪ ਸ਼ਰਮਾ ਬਾਹਮਣਵਾਲਾ, ਬਲਕਾਰ ਸਿੰਘ ਕੋਠੇ ਬੱਲਾਂ ਵਾਲੇ, ਜਗਸੀਰ ਸਿੰਘ ਗਿੱਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਮੱਤਾ ਤੇ ਪਰਮਜੀਤ ਕੌਰ ਢਿੱਲੋਂ, ਜਸਵੀਰ ਸਿੰਘ ਢਿੱਲੋਂ, ਕਿਸ਼ੋਰੀ ਲਾਲ ਪੱਪੂ ਲਾਲੇਆਣਾ, ਤੇਜ ਸਿੰਘ ਢਿੱਲੋਂ ਢਾਬ, ਦਿਲਜੀਤ ਸਿੰਘ ਚਹਿਲ, ਸ਼ਿਕੰਦਰ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ, ਜ਼ੋਰਾ ਸਿੰਘ, ਹਰਮੰਦਰ ਸਿੰਘ ਮੰਦਾ, ਨਵਦੀਪ ਸਿੰਘ ਢਿੱਲੋਂ, ਸੁਖਦੀਪ ਸਿੰਘ ਸੰਧੂ, ਅਮਰਜੀਤ ਸਿੰਘ ਬਰਾੜ, ਹੈਪੀ ਦੁਆਰੇਆਣਾ, ਸੁਬੇਗ ਸਿੰਘ ਭੁੱਲਰ, ਪਰਮਜੀਤ ਸਿੰਘ ਮਾਨ, ਜਗਦੇਵ ਸਿੰਘ ਨੱਥੇਵਾਲਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਅਮਿਤੋਜ਼ ਸ਼ਰਮਾ, ਸਿਮਰਜੀਤ ਸਿੰਘ ਮੱਕੜ, ਗੁਰਮੀਤ ਸਿੰਘ ਮੌੜ, ਮਾਸਟਰ ਦਰਸ਼ਨ ਸਿੰਘ, ਸਾਬਕਾ ਸਰਪੰਚ ਦਾਰਾ ਸਿੰਘ ਮੌੜ, ਜਗਤਾਰ ਸਿੰਘ ਚਹਿਲ, ਕੁਲਬੀਰ ਸਿੰਘ ਮੱਤਾ ਸਮੇਤ ਵੱਡੀ ਗਿਣਤੀ 'ਚ ਆੜ੍ਹਤੀਏ, ਇਲਾਕਾ ਨਿਵਾਸੀ, ਸਾਕ ਸਨੇਹੀ, ਦੋਸਤ ਮਿੱਤਰ, ਰਿਸ਼ਤੇਦਾਰ, ਰਾਜਸੀ ਆਗੂ ਤੇ ਸ਼ਹਿਰ ਨਿਵਾਸੀ ਹਾਜ਼ਰ ਸਨ |