ਬਾਜਾਖਾਨਾ, 17 ਜੁਲਾਈ (ਜਗਦੀਪ ਸਿੰਘ ਗਿੱਲ)-ਪੰਜਾਬ ਦੇ ਨੌਜਵਾਨਾਂ ਨੂੰ ਬਦਲਾਅ ਦੇ ਨਾਂਅ 'ਤੇ ਗੁੰਮਰਾਹ ਕਰਕੇ 2022 'ਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਵਲੋਂ ਹਲਕਾ ਜੈਤੋ ਦੇ ਨਵ-ਨਿਯੁਕਤ ਲੀਡਰ ਡਿਵੈਲਪਮੈਂਟ ਮਿਸ਼ਨ 2027 (ਐਲ. ਡੀ. ਐਮ.) ਕੋਆਰਡੀਨੇਟਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਦੇ ਬੇਟੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਦੀ ਪਤਨੀ ਬੀਬਾ ਜਾਵੇਦ ਅਖ਼ਤਰ ਨੇ ਨਜ਼ਦੀਕੀ ਪਿੰਡ ਉਕੰਦਵਾਲਾ ਵਿਖੇ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਬਦਲਾਅ ਦੇ ਨਾਂਅ 'ਤੇ ਨੌਜਵਾਨਾਂ ਨੂੰ ਵਰਗਲਾਇਆ ਅਤੇ ਪੰਜਾਬ 'ਚ ਸਰਕਾਰ ਬਣਾਈ ਗਈ, ਪਰ ਅੱਜ ਉਸ ਬਦਲਾਅ ਦੇ ਨਤੀਜੇ ਲੋਕਾਂ ਦੇ ਸਾਹਮਣੇ ਆ ਰਹੇ ਹਨ | ਜਿਵੇਂ ਪਿੰਡਾਂ ਸ਼ਹਿਰਾਂ 'ਚ ਵਿਕਾਸ ਕਾਰਜਾਂ ਦੇ ਨਾਂਅ 'ਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਪਹੁੰਚ ਗਿਆ ਹੈ, ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਪੰਜਾਬ ਦੇ ਨੌਜਵਾਨਾਂ ਨੂੰ ਖਾ ਰਿਹਾ ਹੈ, ਅÏਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ ਤੇ ਨੌਜਵਾਨਾਂ ਨੂੰ ਨੌਕਰੀਆਂ ਦੀ ਥਾਂ ਡਾਂਗਾਂ ਨਾਲ ਕੁਟਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਨਾਲ ਵੀ ਪੰਜਾਬ ਸਰਕਾਰ ਵਲੋਂ ਵੱਡਾ ਧੋਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਸੰਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ 2027 'ਚ ਵੱਧ ਤੋਂ ਵੱਧ ਸੀਟਾਂ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੰਜੀਵ ਭਾਰਦਵਾਜ ਰਾਜਾ, ਡਾ. ਸੁਖਦੇਵ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਸਰਪੰਚ ਗੁਰਲਾਲ ਸਿੰਘ, ਬਲਜਿੰਦਰ ਸਿੰਘ ਪੰਚ, ਮਨਪ੍ਰੀਤ ਸਿੰਘ ਢਿੱਲੋਂ, ਅਮਰਜੀਤ ਸਿੰਘ ਪੰਚ, ਮਨਜੀਤ ਸਿੰਘ ਭੁੱਲਰ ਪੰਚ, ਮਨਜੀਤ ਸਿੰਘ ਪੰਚ, ਸੁਖਮੰਦਰ ਸਿੰਘ ਭੁੱਲਰ, ਨਿਰਪਿੰਦਰ ਪਾਲ ਸਿੰਘ, ਗੁਰਦੀਪ ਸਿੰਘ ਬਰਾੜ, ਜਸਕਰਨ ਸਿੰਘ, ਰੂਪ ਸਿੰਘ ਦੋਧੀ, ਦਵਿੰਦਰ ਸਿੰਘ ਬਰਾੜ, ਹਰਵਿੰਦਰ ਸਿੰਘ, ਦਵਿੰਦਰ ਸਿੰਘ ਬਬਰੀ, ਸੁਰਿੰਦਰਪਾਲ ਸਿੰਘ ਸੂਰਾ, ਸਾਬਕਾ ਸਰਪੰਚ ਮਨਜੀਤ ਸਿੰਘ ਬਰਾੜ ਬਾਜਾਖਾਨਾ, ਗੁਰਲਾਲ ਸਿੰਘ ਪੰਚ, ਲਖਵੀਰ ਸਿੰਘ ਪੰਚ, ਹਰਨੇਕ ਸਿੰਘ ਕਾਕਾ, ਸਿਕੰਦਰ ਖਾਨ, ਸਤਨਾਮ ਸਿੰਘ, ਪੰਮਾ ਮੌੜ, ਸਤਵਿੰਦਰ ਸਿੰਘ, ਬੰਤਾ ਸਿੰਘ ਪੰਚ, ਕਰਮਜੀਤ ਸਿੰਘ, ਹਰਜੀਤ ਸਿੰਘ ਤੇ ਜਗਦੇਵ ਸਿੰਘ ਆਦਿ ਹਾਜ਼ਰ ਸਨ |