05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਵਿਆਹੁਤਾ ਤੇ ਮਾਪਿਆਂ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਮਾਮਲਾ ਵਾਅਦੇ ਮੁਤਾਬਿਕ ਲੜਕੇ ਨੂੰ ਕੈਨੇਡਾ ਨਾ ਲਿਜਾਣ ਦਾ

ਅਜੀਤ ਡੈਸਕ 18-07-2025
ਕੋਟਕਪੂਰਾ, 17 ਜੁਲਾਈ (ਮੋਹਰ ਸਿੰਘ ਗਿੱਲ)-ਕਰਮਜੀਤ ਕੌਰ ਪਤਨੀ ਜਰਨੈਲ ਸਿੰਘ ਵਾਸੀ ਪਿੰਡ ਕੋਟਸੁਖੀਆ ਵਲੋਂ ਜ਼ਿਲ੍ਹਾ ਪੁਲਿਸ ਫ਼ਰੀਦਕੋਟ ਨੂੰ ਇਕ ਲਿਖਤੀ ਦਰਖ਼ਾਸਤ ਦੇ ਕੇ ਦੱਸਿਆ ਗਿਆ ਹੈ ਕਿ ਉਸ ਵਲੋਂ ਆਪਣੀ ਲੜਕੇ ਸੁਖਰਾਜ ਸਿੰਘ ਦਾ ਰਿਸ਼ਤਾ ਪੁਨੀਤ ਸਾਗਰ ਵਾਸੀ ਸ਼ਿਮਲਾਪੁਰੀ, ਹਾਲ ਵਾਸੀ ਕੈਨੇਡਾ ਨੂੰ ਕੈਨੇਡਾ ਵਿਖੇ ਭੇਜਣ ਤਹਿਤ ਕੀਤਾ ਗਿਆ ਸੀ | ਇਹ ਵਿਆਹ ਮਿਤੀ 5-8-2024 ਨੂੰ ਹੋਇਆ ਸੀ | ਵਾਅਦੇ ਮੁਤਾਬਿਕ ਪੁਨੀਤ ਸਾਗਰ ਵਲੋਂ ਵਿਆਹ ਉਪਰੰਤ ਸੁਖਰਾਜ ਸਿੰਘ ਨੂੰ ਕੈਨੇਡਾ ਬੁਲਾਇਆ ਜਾਣਾ ਸੀ | ਮਿਤੀ 31-8-2024 ਨੂੰ ਕੈਨੇਡਾ ਪਹੁੰਚਣ ਲਈ ਪੁਨੀਤ ਸਾਗਰ ਵਲੋਂ ਮੁਦਈ ਦੇ ਕੁੱਲ ਕਰੀਬ 28 ਲੱਖ ਰੁਪਏ ਖ਼ਰਚ ਕਰਵਾ ਕੇ ਕੈਨੇਡਾ ਜਾਣ ਉਪਰੰਤ ਵਾਅਦੇ ਮੁਤਾਬਿਕ ਮੁਦਈ ਦੇ ਲੜਕੇ ਸੁਖਰਾਜ ਸਿੰਘ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ | ਸਗੋਂ ਉਨ੍ਹਾਂ ਨਾਲ ਸਾਰੇ ਰਿਸ਼ਤੇ ਨਾਤੇ ਖ਼ਤਮ ਕਰ ਲਏ ਗਏ | ਮੁਦਈ ਧਿਰ ਵਲੋਂ ਗੱਲਬਾਤ ਲਈ ਆਪਣੇ ਖ਼ਰਚੇ 'ਤੇ ਪੁਨੀਤ ਸਾਗਰ ਨੂੰ ਭਾਰਤ ਬੁਲਾਇਆ ਗਿਆ ਸੀ, ਪਰ ਮਿਤੀ 23-4-2025 ਨੂੰ ਭਾਰਤ ਆਉਣ ਉਪਰੰਤ ਉਹ ਮੁਦਈ ਧਿਰ ਨੂੰ ਬਿਨ੍ਹਾਂ ਮਿਲੇ ਅਤੇ ਬਿਨ੍ਹਾਂ ਦੱਸਿਆ ਕੋਈ ਗੱਲਬਾਤ ਕੀਤੇ ਬਗੈਰ ਹੀ ਵਾਪਸ ਕੈਨੇਡਾ ਚਲੀ ਗਈ | ਉਪਰੰਤ ਦੋਸ਼ੀਆਂ ਵਲੋਂ ਮੁਦਈ ਧਿਰ ਨਾਲ ਕਿਸੇ ਪ੍ਰਕਾਰ ਦਾ ਤਾਲ-ਮੇਲ ਨਹੀਂ ਕੀਤਾ | ਇਸ ਤਰ੍ਹਾਂ ਪੁਨੀਤ ਸਾਗਰ ਦੀ ਕੈਨੇਡਾ ਜਾਣ ਦੀ ਇੱਛਾ ਦੀ ਪੂਰਤੀ ਲਈ ਪੁਨੀਤ ਸਾਗਰ, ਉਸ ਦੀ ਮਾਤਾ ਗੁਰਮੀਤ ਸਾਗਰ ਤੇ ਪਿਤਾ ਨਿਰਦੋਸ਼ ਸਾਗਰ ਵਲੋਂ ਇਕ ਸਲਾਹ ਹੋ ਕੇ ਮੁਦਈ ਧਿਰ ਦੇ ਕੁੱਲ 28 ਲੱਖ ਰੁਪਏ ਖ਼ਰਚਾ ਕਰਵਾ ਕੇ ਆਪਣੇ ਵਾਅਦੇ ਤੋ ਮੁਕਰਦੇ ਹੋਏ ਮੁਦਈ ਨਾਲ ਸਰਾਸਰ ਧੋਖਾਧੜੀ ਕੀਤੀ ਹੈ | ਇਸ ਤੋਂ ਇਲਾਵਾ ਮੁਦਈ ਧਿਰ ਵਲੋਂ ਪੁਨੀਤ ਸਾਗਰ ਨੂੰ ਵਿਆਹ ਸਮੇਂ ਪਾਏ ਗਏ ਕਰੀਬ 4 ਤੋਲੇ ਸੋਨੇ ਦੇ ਗਹਿਣੇ ਤੇ ਕੀਮਤੀ ਕੱਪੜੇ ਵੀ ਹੜੱਪ ਕਰ ਲਏ ਗਏ | ਇਸ ਸੰਬੰਧ 'ਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਵਿਆਹੁਤਾ ਲੜਕੀ ਅਤੇ ਉਸ ਦੇ ਮਾਤਾ-ਪਿਤਾ ਵਿਰੁੱਧ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ 4 ਕਾਬੂ ਅਗਲੀ ਖ਼ਬਰ ਲੋਕਾਂ ਦੀ ਸਿਰਦਰਦੀ ਬਣੀ ਸੇਮ ਨਾਲਿਆਂ ਦੇ ਪੁਲਾਂ ਦੀ ਨਵ ਉਸਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।