05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਕਥਾ ਕੀਰਤਨ ਸਮਾਗਮ ਅੱਜ ਤੋਂ

ਅਜੀਤ ਡੈਸਕ 18-07-2025
ਫ਼ਰੀਦਕੋਟ, 17 ਜੁਲਾਈ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਖ ਨਿਵਾਰਣ ਕੈਂਪ ਤੇ ਨਾਮੁ ਜਾਪੁ ਕਥਾ ਕੀਰਤਨ ਸਮਾਗਮ ਗੁਰਦੁਆਰਾ ਖ਼ਾਲਸਾ ਦੀਵਾਨ ਮਾਲ ਰੋਡ ਫ਼ਰੀਦਕੋਟ ਵਿਖੇ 18 ਜੁਲਾਈ ਤੇ 19 ਜੁਲਾਈ ਨੂੰ ਸ਼ਾਮ 6.30 ਤੋਂ ਰਾਤ 9.30 ਵਜੇ ਕੀਤਾ ਜਾਵੇਗਾ | ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਥੇਦਾਰ ਸਰਬਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਵਾਲੇ ਤੇ ਭਾਈ ਰਜਿੰਦਰਪਾਲ ਸਿੰਘ (ਰਾਜੂ ਵੀਰ) ਲੁਧਿਆਣੇ ਵਾਲੇ ਸੰਗਤਾਂ ਨੂੰ ਕੀਰਤਨ ਤੇ ਕਥਾ ਦੁਆਰਾ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਸਮਾਗਮ 18 ਜੁਲਾਈ ਨੂੰ ਸ਼ਾਮ 4 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਰੰਭ ਹੋਣਗੇ |
ਪਿਛਲੀ ਖ਼ਬਰ ਆਫ਼ਤ ਬਣ ਕੇ ਆਈ ਦੋ ਪਰਿਵਾਰਾਂ ਲਈ ਬਾਰਿਸ਼, ਘਰਾਂ ਦੀਆਂ ਛੱਤਾਂ ਡਿੱਗੀਆਂ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।