ਫ਼ਰੀਦਕੋਟ, 17 ਜੁਲਾਈ (ਸਤੀਸ਼ ਬਾਗ਼ੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਦੀ ਬਲਾਕ ਪੱਧਰੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਡਾ. ਅੰਮਿ੍ਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਕੈਸ਼ੀਅਰ ਡਾ. ਐਚ. ਐਸ. ਵੋਹਰਾ, ਜ਼ਿਲ੍ਹਾ ਡੈਲੀਗੇਟ ਡਾ. ਵਿਜੇ ਪਾਲ ਕੰਮੇਆਣਾ, ਡਾ. ਗੁਰਤੇਜ ਸਿੰਘ ਦਾਨਾ ਰੋਮਾਣਾ, ਡਾ. ਸੁਖਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਡਾ. ਰਸ਼ਪਾਲ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੀਟਿੰਗ ਦੀ ਸ਼ੁਰੂਆਤ ਬਲਾਕ ਦੇ ਜਨਰਲ ਸਕੱਤਰ ਡਾ. ਕੁਲਵੰਤ ਸਿੰਘ ਚਹਿਲ ਨੇ ਆਪਣੇ ਵਿਚਾਰਾਂ ਨਾਲ ਕੀਤੀ | ਡਾ. ਰਸ਼ਪਾਲ ਸਿੰਘ ਸੰਧੂ ਨੇ ਡਾ. ਸੇਵਕ ਸਿੰਘ ਬਰਾੜ ਦੇ ਪਿਤਾ ਬੂੜ ਸਿੰਘ ਤੇ ਡਾ. ਗੁਰਪ੍ਰੀਤ ਸਿੰਘ ਪੱਕਾ ਦੇ ਦਾਦੀ ਕਰਨੈਲ ਕੌਰ ਦੇ ਸਦੀਵੀਂ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਸਾਰੇ ਡਾਕਟਰ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ, ਭਰੂਣ ਹੱਤਿਆ ਅਤੇ ਨਸ਼ੇ ਆਦਿ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਮੀਟਿੰਗ ਦੌਰਾਨ ਬੀਤੇ ਦਿਨੀਂ ਪੰਜਾਬ ਦੇ ਲੀਡਰ ਵਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਵਾਲੇ ਬਿਆਨ ਬਾਰੇ ਸਟੇਟ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਕਾਲਖ ਵਲੋਂ ਦਿੱਤੇ ਗਏ ਬਿਆਨ ਬਾਰੇ ਚਰਚਾ ਕੀਤੀ ਗਈ | ਬਲਾਕ ਪ੍ਰਧਾਨ ਡਾਕਟਰ ਅੰਮਿ੍ਤਪਾਲ ਸਿੰਘ ਟਹਿਣਾ ਨੇ ਮੀਟਿੰਗ 'ਚ ਸ਼ਾਮਿਲ ਜ਼ਿਲ੍ਹਾ ਡੈਲੀਗੇਟ ਅਤੇ ਬਲਾਕ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ | ਮੀਟਿੰਗ ਦੌਰਾਨ ਬਲਾਕ ਪ੍ਰਧਾਨ ਡਾਕਟਰ ਅੰਮਿ੍ਤਪਾਲ ਸਿੰਘ ਟਹਿਣਾ ਅਤੇ ਉਨ੍ਹਾਂ ਦੀ ਐਗ਼ਜ਼ੈਕਟਿਵ ਅਤੇ ਜ਼ਿਲ੍ਹਾ ਡੈਲੀਗੇਟਾਂ ਨੇ ਨਵੇਂ ਬਣੇ ਡਾਕਟਰਾਂ ਨੂੰ ਪ੍ਰਮਾਣ ਪੱਤਰ ਅਤੇ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ ਅਤੇ ਸਭਨਾਂ ਨੂੰ ਜਥੇਬੰਦੀ ਦੇ ਸਿਧਾਤਾਂ 'ਤੇ ਏਕਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਗੁਰਮੀਤ ਸਿੰਘ ਢੁੱਡੀ ਬਲਾਕ ਕੈਸ਼ੀਅਰ, ਡਾ. ਸੇਵਕ ਸਿੰਘ ਬਰਾੜ ਮੀਤ ਪ੍ਰਧਾਨ, ਡਾ. ਰਾਜਵਿੰਦਰ ਸਿੰਘ, ਡਾ. ਹਰਭਜਨ ਸਿੰਘ ਖ਼ਾਲਸਾ, ਡਾ. ਸੁਖਬੀਰ ਸਿੰਘ, ਡਾ. ਬੂਟਾ ਸਿੰਘ ਧੂਰਕੋਟ, ਡਾ. ਧਰਮ ਪਰਵਾਨਾ ਕੰਮਿਆਣਾ, ਡਾ. ਭੀਮ, ਡਾ. ਬਲਦੇਵ ਸਿੰਘ, ਡਾ. ਪੂਨਮ, ਡਾ. ਬਲਦੇਵ (ਡਿੰਪਲ), ਡਾ. ਗੁਰਵਿੰਦਰ ਸਿੰਘ ਅਤੇ ਡਾ. ਯਸ਼ਪਾਲ ਗੁਲਾਟੀ ਪੈ੍ਰੱਸ ਸਕੱਤਰ ਵੀ ਹਾਜ਼ਰ ਸਨ |