15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਹਲਕੇ 'ਚ ਜ਼ੋਰਦਾਰ ਬਾਰਿਸ਼ ਨਾਲ ਫ਼ਸਲਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਛੱਪੜ ਓਵਰਫ਼ਲੋ, ਸੜਕਾਂ ਪਾਣੀ 'ਚ ਡੁੱਬੀਆਂ

ਅਜੀਤ ਡੈਸਕ 17-07-2025
ਦੋਦਾ, 16 ਜੁਲਾਈ (ਰਵੀਪਾਲ)-ਪਿਛਲੇ ਦਿਨਾਂ ਤੋਂ ਮੌਨਸੂਨ ਦੀ ਲਗਾਤਾਰ ਹੋਈ ਜ਼ੋਰਦਾਰ ਬਾਰਿਸ਼ ਨਾਲ ਜਿੱਥੇ ਮੌਸਮ ਖ਼ੁਸ਼ਗਵਾਰ ਹੋ ਗਿਆ, ਉੱਥੇ ਦੋਦਾ ਤੇ ਅਸਪਾਸ ਪਿੰਡਾਂ ਦੇ ਛੱਪੜਾਂ ਤੋਂ ਇਲਾਵਾ ਸੜਕਾਂ ਪਾਣੀ 'ਚ ਡੁੱਬ ਗਈਆਂ | ਅੱਜ ਦੀ ਬਾਰਿਸ਼ ਨਾਲ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ, ਉੱਥੇ ਹੀ ਪਿੰਡ ਕਾਉਣੀ 'ਚ ਪਿੰਡ ਸੂਰੇਵਾਲਾ ਤੋਂ ਜ਼ਿਆਦਾ ਪਾਣੀ ਆਉਣ ਕਰਕੇ ਕਿਸਾਨਾਂ ਨੇ ਸੜਕ ਤੋੜ ਕੇ ਪਾਣੀ ਚੰਦਭਾਨ ਡਰੇਨ 'ਚ ਪਾਇਆ | ਇਸ ਮੌਕੇ ਜਿਨ੍ਹਾਂ ਕਿਸਾਨਾਂ ਦੇ ਖੇਤ 'ਚ ਪਾਣੀ ਨੇ ਨੁਕਸਾਨ ਕੀਤਾ, ਉੱਥੇ ਆਪਸ 'ਚ ਤਕਰਾਰ ਵਧਣ ਲੱਗੇ ਹਨ | ਪੰਚਾਇਤ ਕਾਉਣੀ ਤੇ ਸਰਪੰਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਐੱਸ.ਡੀ.ਐੱਮ. ਗਿੱਦੜਬਾਹਾ ਨੇ ਮੌਕੇ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਾਰਿਸ਼ ਦਾ ਪਾਣੀ ਡਰੇਨ 'ਚ ਕਢਵਾਇਆ ਅਤੇ ਹੁਣ ਪੰਚਾਇਤ ਵਲੋਂ ਜੋ ਰਸਤੇ ਕੱਟੇ ਸਨ, ਚਾਲੂ ਕਰਵਾਏ ਜਾ ਰਹੇ ਹਨ | ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਈ ਜਗ੍ਹਾ ਫ਼ਸਲ ਦਾ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਦੋਦਾ ਦੇ ਛੱਪੜਾਂ 'ਚ ਜ਼ਿਆਦਾ ਪਾਣੀ ਕਾਰਨ ਨਵੀਂ ਬਣੀ ਸੜਕ ਪਾਣੀ 'ਚ ਡੁੱਬ ਗਈ ਤੇ ਰਸਤਾ ਬੰਦ ਹੋ ਗਿਆ | ਗੁਰਦੁਆਰਾ ਨਾਨਕ ਪਾਤਸ਼ਾਹੀ ਨੂੰ ਜਾਣ ਵਾਲੀ ਸੜਕ ਤੇ ਡੇਰਾ ਬਾਬਾ ਧਿਆਨਦਾਸ ਜੀ ਦਾ ਪਿੰਡ ਵਾਲੇ ਪਾਸੇ ਵਾਲਾ ਗੇਟ 'ਚ ਪਾਣੀ ਭਰ ਗਿਆ | ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਨਾਲ ਮੂੰਗੀ ਦੀ ਫ਼ਸਲ ਬਰਬਾਦ ਹੋ ਗਈ ਅਤੇ ਜਿਥੇ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹਰੇ ਚਾਰਾ ਵੀ ਨੁਕਸਾਨਿਆ ਗਿਆ |
ਪਿਛਲੀ ਖ਼ਬਰ ਲੜਕੀ ਨੂੰ ਅਗਵਾ ਕਰਨ ਦੇ ਦੋਸ਼ਾਂ ਹੇਠ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।