15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਹੈਰੋਇਨ ਤੇ 26500 ਰੁਪਏ ਡਰੱਗ ਮਨੀ ਸਮੇਤ 3 ਨੌਜਵਾਨ ਕਾਬੂ

ਅਜੀਤ ਡੈਸਕ 17-07-2025
ਜੈਤੋ, 16 ਜੁਲਾਈ(ਗੁਰਮੀਤਪਾਲ ਰੋੜੀਕਪੂਰਾ)-ਸੀ.ਆਈ.ਏ. ਜੈਤੋ ਨੇ 30 ਗ੍ਰਾਮ ਹੈਰੋਇਨ ਅਤੇ 26500 ਰੁਪਏ ਡਰੱਗ ਮਨੀ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਸੀ.ਆਈ.ਏ. ਜੈਤੋ ਦੇ ਇੰਚਾਰਜ ਗੁਰਲਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਕੋਟਕਪੂਰਾ-ਜੈਤੋ ਸੜਕ 'ਤੇ ਬਣੇ ਬੇ-ਆਬਾਦ ਭੱਠੇ ਨੇੜੇ ਸਨ ਤਾਂ ਉਨ੍ਹਾਂ ਨੂੰ ਸੜਕ ਦੇ ਕਿਨਾਰੇ 'ਤੇ ਕਾਲੇ ਰੰਗ ਦੀ ਕਾਰ ਦਿਖਾਈ ਦਿੱਤੀ ਜਿਸ ਦੇ ਨੇੜੇ ਜਾ ਕੇ ਦੇਖਿਆ ਤਾਂ ਉਸ ਵਿਚ ਕੋਈ ਵੀ ਨਹੀਂ ਸੀ, ਜਦ ਪੁਲਿਸ ਪਾਰਟੀ ਸੜਕ ਦੇ ਨਾਲ ਹੀ ਬਣੇ ਟੁੱਟੇ ਹੋਏ ਕਮਰੇ ਦੀ ਬਾਹਰਲੀ ਚਾਰਦੀਵਾਰੀ ਵਿਚ ਦੀ ਤਿੰਨ ਮੋਨੇ ਨੌਜਵਾਨ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਲੱਗੇ ਤਾਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਨ੍ਹਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ਼ ਲਵੀ, ਲਵਜੀਤ ਸਿੰਘ ਅਤੇ ਜਗਦੀਪ ਸਿੰਘ ਉਰਫ਼ ਗੱਗੂ ਵਾਸੀ ਪਿੰਡ ਅਜਿੱਤ ਗਿੱਲ ਵਜੋਂ ਹੋਈ | ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 30 ਗ੍ਰਾਮ ਹੈਰੋਇਨ ਅਤੇ 26500 ਰੁਪਏ ਡਰੱਗ ਮਨੀ ਅਤੇ ਛੋਟਾ ਕੰਪਿਊਟਰ ਕੰਡਾ ਬਰਾਮਦ ਹੋਇਆ ਹੈ |
ਪਿਛਲੀ ਖ਼ਬਰ ਪਿੰਡ ਥਰਾਜਵਾਲਾ ਵਿਖੇ ਤੀਆਂ ਦਾ ਤਿਉਹਾਰ 3 ਨੂੰ ਮਨਾਇਆ ਜਾਵੇਗਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ... ਅਗਲੀ ਖ਼ਬਰ ਆਮ ਆਦਮੀ ਕਲੀਨਿਕ 'ਚ ਮੁਫ਼ਤ ਇਲਾਜ, ਟੈੱਸਟ ਤੇ ਦਵਾਈਆਂ ਦਾ ਲਾਭ ਉਠਾਇਆ ਜਾਵੇ- ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।