ਕੋਟ ਈਸੇ ਖਾਂ, 15 ਜੁਲਾਈ (ਗੁਰਮੀਤ ਸਿੰਘ ਖਾਲਸਾ)-ਉੱਚ ਸਿੱਖਿਅਤ ਸਟਾਫ਼, ਵਧੀਆ ਅਨੁਸ਼ਾਸਨ, ਸ਼ਾਨਦਾਰ ਇਮਾਰਤ, ਖੇਡ ਗਰਾਊਾਡਾਂ ਤੇ ਹੋਰ ਆਧੁਨਿਕ ਸਹੂਲਤਾਂ ਨਾਲ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਿਚ ਸਫਲ ਸ੍ਰੀ ਹੇਮਕੁੰਟ ਸਕੂਲ ਜੋ ਜ਼ਿਲ੍ਹਾ ਮੋਗਾ ਤੇ ਖਾਸ ਕਰ ਇਲਾਕਾ ਕੋਟ ਈਸੇ ਖਾਂ ਵਿਚ ਮਾਪਿਆਂ ਤੇ ਵਿਦਿਆਰਥੀਆਂ ਦੀ ਲਗਾਤਾਰ ਪਹਿਲੀ ਪਸੰਦੀਦਾ ਵਿੱਦਿਅਕ ਸੰਸਥਾ ਹੈ ਤੇ ਸੰਸਥਾ ਰਾਹੀਂ ਵਿਦਿਆਰਥੀਆਂ ਦੀਆਂ ਵਧੀਆ ਗਤੀਵਿਧੀਆਂ ਸਕੂਲ ਤੇ ਮਾਪਿਆਂ ਦਾ ਨਾਂਅ ਲਗਾਤਾਰ ਰੌਸ਼ਨ ਕਰ ਰਹੀਆਂ ਹਨ | ਇਸ ਦੇ ਚੱਲਦਿਆਂ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਦੀ ਯੋਗ ਅਗਵਾਈ ਸਦਕਾ ਐੱਨ.ਸੀ.ਸੀ. ਕੈਡਟ ਚੰਗੀਆਂ ਪ੍ਰਾਪਤੀਆਂ ਲਈ ਲਗਾਤਾਰ ਯਤਨਸ਼ੀਲ ਹਨ | ਕੈਡਟ ਨੇ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਦੀ ਯੋਗ ਅਗਵਾਈ ਹੇਠ 5 ਪੰਜਾਬ ਬਟਾਲੀਅਨ (ਲੜਕੀਆਂ) ਮੋਗਾ ਵਲੋਂ ਡੀ.ਐਮ. ਕਾਲਜ ਮੋਗਾ ਦੇ ਫਾਇਰਿੰਗ ਰੇਂਜ ਵਿਚ ਇਕ ਦਿਨਾਂ ਸ਼ੂਟਿੰਗ ਕੈਂਪ ਵਿਚ ਭਾਗ ਲਿਆ | ਕੈਂਪ ਵਿਚ ਕੈਡਟ ਨੂੰ ਫਾਇਰਿੰਗ (ਸ਼ੂਟਿੰਗ) ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਗਰੁੱਪ ਫਾਇਰਿੰਗ, ਐਪਲੀਕੇਸ਼ਨ ਫਾਇਰਿੰਗ ਅਤੇ ਸਨੈਪ ਫਾਇਰਿੰਗ ਦੀ ਟਰੇਨਿੰਗ ਅਫਸਰ ਸੂਬੇਦਾਰ ਸਤੀਸ਼, ਟਰੇਨਿੰਗ ਐੱਨ.ਸੀ.ਓ. ਹਵਾਲਦਾਰ ਡੀ. ਆਰ. ਪਾਟਿਲ ਅਤੇ ਐੱਨ.ਸੀ.ਸੀ. ਸਮੂਹ ਸਟਾਫ ਨੇ ਹਾਜ਼ਰ ਰਹਿ ਕੇ ਫਾਇਰਿੰਗ ਟਰੇਨਿੰਗ ਦੀ ਸਿਖਲਾਈ ਦਿੱਤੀ | ਇਸ ਕੈਂਪ ਦੇ ਆਯੋਜਨ ਲਈ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ. ਡੀ. ਰਣਜੀਤ ਕੌਰ ਨੇ ਮੋਗਾ ਐੱਨ. ਸੀ. ਸੀ. ਬਟਾਲੀਅਨ ਦਾ ਧੰਨਵਾਦ ਕੀਤਾ | ਪਿ੍ੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਏ. ਐੱਨ. ਓ. ਸਿਮਰਜੀਤ ਕੌਰ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ |