ਮੋਗਾ, 15 ਜੁਲਾਈ (ਸੁਰਿੰਦਰਪਾਲ ਸਿੰਘ)-ਲੋਕ ਸੰਗਰਾਮ ਮੋਰਚਾ ਦੇ ਪੈੱ੍ਰਸ ਸਕੱਤਰ ਪਰਮਜੀਤ ਜ਼ੀਰਾ ਨੇ ਦੱਸਿਆ ਕਿ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਦੀ ਪ੍ਰਧਾਨਗੀ ਵਿਚ ਕੀਤੀ ਗਈ | ਮੀਟਿੰਗ ਵਿਚ ਚਰਚਾ ਕੀਤੀ ਗਈ ਕਿ ਬ੍ਰਾਹਮਣੀ ਹਿੰਦੂਤਵ ਫ਼ਾਸ਼ੀਵਾਦੀ ਮੋਦੀ ਸਰਕਾਰ ਨੇ ਮਾਉਵਾਦੀਆਂ ਦੀ ਅਗਵਾਈ ਦੇ ਵਿਚ ਬਸਤਰ ਖੇਤਰ ਵਿਚ ਵੱਡਾ ਫ਼ੌਜੀ ਹੱਲਾ ਕੀਤਾ ਹੈ | ਲੰਮੇ ਸਮੇਂ ਤੋਂ ਆਦਿ ਵਾਸੀ ਜਲ ਜੰਗਲ ਜ਼ਮੀਨ ਅਤੇ ਸਵੈਮਾਨ ਲਈ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਹਨ | ਫਾਸੀ ਮੋਦੀ ਹਕੂਮਤ ਨੇ ਆਪਣੇ ਹੀ ਲੋਕਾਂ ਦੇ ਵਿਰੁੱਧ ਜੰਗ ਛੇੜ ਰੱਖੀ ਹੈ ਅਤੇ ਵੱਡੀ ਪੱਧਰ ਤੇ ਪੁਲਿਸ, ਅਰਧ ਸੈਨਿਕ ਬਲ ਤੇ ਹਵਾਈ ਫ਼ੌਜ ਨੂੰ ਜੰਗ ਵਿਚ ਉਤਾਰ ਰੱਖਿਆ ਹੈ, ਜਦ ਕਿ ਮਾਉਵਾਦੀ ਚਿੱਠੀਆਂ ਕੱਢ ਕੇ ਸਰਕਾਰ ਨੂੰ ਗੱਲਬਾਤ ਕਰਨ ਲਈ ਕਹਿ ਰਹੇ ਹਨ ਤੇ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਭੱਜ ਰਹੀ ਹੈ | ਬਹੁਤ ਸਾਰੀਆਂ ਜਥੇਬੰਦੀਆਂ ਤੇ ਬੁੱਧੀਜੀਵੀ ਵੀ ਮੰਗ ਕਰ ਰਹੇ ਹਨ ਇਹ ਮੋਦੀ ਸਰਕਾਰ ਉਨ੍ਹਾਂ ਦੇ ਮਸਲੇ ਸੁਣੇ | ਗੱਲਬਾਤ ਕਰਨ ਦਾ ਮਾਹੌਲ ਸਿਰਜਣ ਲਈ ਫ਼ੌਜੀ ਤਾਕਤਾਂ ਨੂੰ ਉਸ ਖੇਤਰ ਵਿਚੋਂ ਪਿੱਛੇ ਹਟਾਵੇ | ਸ਼ਹੀਦ ਕਾਮਰੇਡ ਚਾਰੂ ਮਜੂਮਦਾਰ, ਸ਼ਹੀਦ ਕਨਈ ਚੈਟਰਜੀ, ਸ਼ਹੀਦ ਬੂਝਾ ਸਿੰਘ, ਕਾਮਰੇਡ ਸ਼ਮਸ਼ੇਰ ਸ਼ੇਰੀ, ਕਾਮਰੇਡ ਬਸਵਾ ਰਾਜੂ, ਸ਼ਹੀਦ ਕਾਮਰੇਡ ਅਵਤਾਰ ਢੁੱਡੀਕੇ, ਕਾਮਰੇਡ ਲਾਲ ਇੰਦਰ ਕੁਮਾਰ ਲਾਲੀ, ਪਿ੍ਥੀਪਾਲ ਸਿੰਘ ਰੰਧਾਵਾ ਅਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਸਮਾਗਮ 27 ਜੁਲਾਈ ਨੂੰ 11 ਵਜੇ ਤੋਂ ਢਾਈ ਵਜੇ ਤੱਕ ਸੁਤੰਤਰਤਾ ਸੈਲਾਨੀ ਹਾਲ ਮੋਗਾ ਵਿਖੇ ਕੀਤਾ ਜਾਵੇਗਾ | 28 ਜੁਲਾਈ ਨੂੰ ਸ਼ਹੀਦ ਕਾਮਰੇਡ ਬਾਬਾ ਬੂਝਾ ਸਿੰਘ ਦਾ ਸ਼ਹੀਦੀ ਦਿਨ ਉਨ੍ਹਾਂ ਦੇ ਜੱਦੀ ਪਿੰਡ ਚੱਕਮਾਈ ਦਾਸ (ਨਵਾਂ ਸ਼ਹਿਰ) ਉਨ੍ਹਾਂ ਦੀ ਬਣੀ ਯਾਦਗਾਰ ਤੇ ਸ਼ਾਮੀ 4 ਵਜੇ ਪੈੱ੍ਰਸ ਸਕੱਤਰ ਲੋਕਰਾਜ ਮਹਿਰਾਜ ਦੀ ਅਗਵਾਈ ਵਿਚ ਸ਼ਰਧਾਂਜਲੀ ਅਰਪਣ ਕੀਤੀ ਜਾਵੇਗੀ | ਲੋਕ ਸੰਗਰਾਮ ਮੋਰਚਾ ਨੇ ਦੋਨਾਂ ਪ੍ਰੋਗਰਾਮਾਂ ਵਿਚ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕਰਦਾ ਹੈ |