23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕਾਂਵੜ ਯਾਤਰਾ ਸਮੂਹ 18 ਨੂੰ ਹੋਵੇਗਾ ਰਵਾਨਾ

ਅਜੀਤ ਡੈਸਕ 16-07-2025
ਮੋਗਾ, 15 ਜੁਲਾਈ (ਅਸ਼ੋਕ ਬਾਂਸਲ)-ਬੰਮ ਬੰਮ ਭੋਲੇ ਡਾਕ ਕਾਵੜ ਸੰਘ ਦੀ ਮੀਟਿੰਗ ਭਾਰਤ ਮਾਤਾ ਮੰਦਰ ਵਿਚ ਹੋਈ | ਇਸ ਮੌਕੇ ਕਾਵੜੀਆਂ ਦੇ ਸਮੂਹ ਨੇ ਪੰਡਿਤ ਮਹਿੰਦਰ ਨਰਾਇਣ ਝਾਅ ਦੀ ਅਗਵਾਈ ਵਿਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ | ਇਸ ਦੌਰਾਨ ਕਾਵੜੀਆਂ ਦੇ ਸਮੂਹ ਨੇ ਬੰਮ-ਬੰਮ ਭੋਲੇ ਦੇ ਨਾਅਰੇ ਲਗਾਏ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਵੜ ਸੰਘ ਦੇ ਵਿਨੀਤ ਕੁਮਾਰ ਵਿੰਨੂ, ਅਨੰਦ ਜੈਨ, ਅਮਿੱਤ ਮਿੱਤਲ, ਰੋਹਿਤ ਸ਼ਰਮਾ ਨੇ ਕਿਹਾ ਕਿ 25ਵੀਂ ਡਾਕ ਕਾਵੜ ਯਾਤਰਾ ਲਈ ਕਾਵੜੀਆਂ ਦਾ ਸਮੂਹ 18 ਜੁਲਾਈ ਦੀ ਸ਼ਾਮ ਨੂੰ ਭਾਰਤ ਮਾਤਾ ਮੰਦਰ ਪੁਰਾਣੀ ਦਾਣਾ ਮੰਡੀ ਤੋਂ ਗੰਗਾ ਜਲ ਲਿਆਉਣ ਲਈ ਹਰਿਦੁਆਰ ਲਈ ਰਵਾਨਾ ਹੋਵੇਗਾ | ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਇਕੱਠਾ ਕਰਨ ਤੋਂ ਬਾਅਦ ਪੈਦਲ ਕਾਵੜੀਆਂ ਦਾ ਇਕ ਸਮੂਹ 23 ਜੁਲਾਈ ਨੂੰ ਮੋਗਾ ਪਹੁੰਚੇਗਾ ਤੇ ਸ਼ਹਿਰ ਵਿਚ ਕਾਵੜੀਆਂ ਦੇ ਆਉਣ 'ਤੇ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਸ ਵਾਰ 100 ਤੋਂ ਵੱਧ ਕਾਵੜੀਏ ਗੰਗਾ ਜਲ ਲਿਆਉਣ ਜਾ ਰਹੇ ਹਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਮਹਿਣਾ ਵਿਖੇ ਬੱਚਿਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਭਲਕੇ ਪਾਵਰਕਾਮ ਮੋਗਾ ਵਿਖੇ ਲਗਾਇਆ ਜਾਵੇਗਾ ਧਰਨਾ-ਪ੍ਰਧਾਨ ਲਖਵੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।