23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡੀ.ਸੀ. ਦੇ ਭਰੋਸੇ ਉਪਰੰਤ ਧਰਨਾਕਾਰੀ ਸ਼ਾਂਤ ਹੋਏ

ਅਜੀਤ ਡੈਸਕ 16-07-2025
ਕੋਟਕਪੂਰਾ, 15 ਜੁਲਾਈ (ਨਿੱਜੀ ਪੱਤਰ ਪ੍ਰੇਰਕ)-ਆਪਣੀਆਂ ਮੰਗਾਂ ਮਨਾਉਣ ਲਈ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਨੂੰ ਜਿੰਦਾ ਲਾ ਕੇ ਰੋਸ ਧਰਨਾ ਦੇ ਰਹੇ ਕੌਂਸਲਰਾਂ ਅਤੇ ਸ਼ਹਿਰੀਆਂ ਨੇ ਅੱਜ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਮੀਟਿੰਗ ਦਾ ਸਮਾਂ ਦਿੱਤੇ ਜਾਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ | ਧਰਨਾਕਾਰੀਆਂ ਕੋਲ ਕੋਟਕਪੂਰਾ ਸਬ ਡਵੀਜਨ ਦੇ ਤਹਿਸੀਲਦਾਰ ਮੱਖਣ ਸਿੰਘ ਆਏ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਵਿਸ਼ਵਾਸ ਦੇਣ 'ਤੇ ਧਰਨਾ ਦੇ ਰਹੇ ਕੌਂਸਲਰਾਂ ਦੀ ਸਹਿਮਤੀ ਨਹੀਂ ਬਣੀ | ਉਪਰੰਤ ਉਨ੍ਹਾਂ ਨੇ ਮੌਕੇ 'ਤੇ ਹੀ ਪ੍ਰੈਸ ਦੀ ਮੌਜੂਦਗੀ ਵਿਚ ਡੀ.ਸੀ ਫ਼ਰੀਦਕੋਟ ਨਾਲ ਆਪ ਗੱਲ ਕੀਤੀ ਅਤੇ ਦਫ਼ਤਰ ਨੂੰ ਤਾਲਾ ਲਾਉਣ ਦਾ ਕਾਰਨ ਬਣੀ ਸ਼ਹਿਰ ਦੀ ਗੰਭੀਰ ਸਮੱਸਿਆ ਬਾਰੇ ਦੱਸਿਆ | ਫੋਨ 'ਤੇ ਧਰਨਾ ਦੇ ਰਹੇ ਕੌਂਸਲਰਾਂ ਨਾਲ ਗੱਲ ਕਰਵਾਈ | ਡੀ.ਸੀ ਫ਼ਰੀਦਕੋਟ ਦੇ ਵਿਸ਼ਵਾਸ ਦਿਵਾਇਆ ਕਿ ਪਰਸੋਂ ਮਿਤੀ 17 ਜੁਲਾਈ ਨੂੰ ਸਮਾਂ ਸਵੇਰੇ 10:30 ਵਜੇ ਉਹ ਖ਼ੁਦ ਕੋਟਕਪੂਰਾ ਵਿਖੇ ਆਉਣਗੇ ਅਤੇ ਮੰਗਾਂ ਦੀ ਪੂਰਤੀ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨੰਤਦੀਪ ਸਿੰਘ ਰੋਮਾ ਬਰਾੜ ਨੇ ਦੱਸਿਆ ਕਿ ਜੇਕਰ ਮੰਗਾਂ ਸਬੰਧੀ ਸਹਿਮਤੀ ਨਾ ਬਣੀ ਤਾਂ ਮੁੜ ਰੋਸ ਧਰਨਾ ਲਗਾਇਆ ਜਾਵੇਗਾ |
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਲਾਲੀ ਨੇ ਡਾ. ਅੰਬੇਡਕਰ ਪਾਰਕ ਦੇ ਸੁੰਦਰੀਕਰਨ ਦਾ ਕਾਰਜ ਸ਼ੁਰੂ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।