06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮਲੋਟ ਨਗਰ ਕੌਂਸਲ ਚੋਣਾਂ ਲਈ ਵਾਰਡ ਵਾਈਜ਼ ਰਾਖਵੇਂਕਰਨ ਤਹਿਤ ਸੂਚੀ ਜਾਰੀ

ਅਜੀਤ ਡੈਸਕ 28-12-2025
ਮਲੋਟ, 27 ਦਸੰਬਰ (ਪਾਟਿਲ)-ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮਲੋਟ ਸ਼ਹਿਰ ਵਿਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਨਗਰ ਕੌਂਸਲ ਚੋਣਾਂ ਸੰਬੰਧੀ ਪ੍ਰਸ਼ਾਸਨ ਵਲੋਂ ਅੱਜ ਮਲੋਟ ਦੇ ਸਾਰੇ 27 ਵਾਰਡਾਂ ਦੀ ਵਾਰਡ ਵਾਈਜ਼ ਰਾਖਵੇਂਕਰਨ ਸੂਚੀ ਜਾਰੀ ਕਰ ਦਿੱਤੀ ਗਈ ਹੈ | ਜਾਰੀ ਸੂਚੀ ਵਿਚ ਵਾਰਡਾਂ ਦੀਆਂ ਹੱਦਬੰਦੀਆਂ ਦੇ ਨਾਲ-ਨਾਲ ਜਨਰਲ, ਐੱਸ.ਸੀ., ਬੀ.ਸੀ. ਅਤੇ ਇਸਤਰੀਆਂ ਲਈ ਰਾਖਵੇਂ ਵਾਰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ | ਰਾਖਵੇਂਕਰਨ ਸੂਚੀ ਜਾਰੀ ਹੋਣ ਨਾਲ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਕਿਹੜਾ ਵਾਰਡ ਕਿਸ ਸ਼੍ਰੇਣੀ ਲਈ ਰਾਖਵਾਂ ਹੈ ਅਤੇ ਕਿਹੜੇ ਵਾਰਡ ਜਨਰਲ ਓਪਨ ਰਹਿਣਗੇ | ਇਸ ਸੂਚੀ ਦੇ ਸਾਹਮਣੇ ਆਉਣ ਨਾਲ ਹੀ ਸ਼ਹਿਰ ਦੀ ਸਿਆਸਤ ਵਿਚ ਗਰਮੀ ਆ ਗਈ ਹੈ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜਾਰੀ ਸੂਚੀ ਮੁਤਾਬਕ ਇਸਤਰੀ ਮੈਂਬਰਾਂ ਲਈ ਵਾਰਡ ਨੰਬਰ 1,3,5,7,9,13,21,23 ਅਤੇ 25 ਰਾਖਵੇਂ ਰੱਖੇ ਗਏ ਹਨ | ਅਨੁਸੂਚਿਤ ਜਾਤੀਆਂ (ਐੱਸ.ਸੀ.) ਦੇ ਮੈਂਬਰਾਂ ਲਈ ਵਾਰਡ ਨੰਬਰ 10,16,18,20 ਅਤੇ 26 ਰਾਖਵੇਂ ਕੀਤੇ ਗਏ ਹਨ | ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ (ਐੱਸ.ਸੀ. ਔਰਤ) ਲਈ ਵਾਰਡ ਨੰਬਰ 11,15,17 ਅਤੇ 19 ਰਾਖਵੇਂ ਹਨ | ਪੱਛੜੀ ਸ਼੍ਰੇਣੀਆਂ (ਬੀ.ਸੀ.) ਦੇ ਮੈਂਬਰਾਂ ਲਈ ਵਾਰਡ ਨੰਬਰ 14 ਰਾਖਵਾਂ ਕੀਤਾ ਗਿਆ ਹੈ | ਜਨਰਲ ਓਪਨ ਵਾਰਡਾਂ ਵਿਚ ਵਾਰਡ ਨੰਬਰ 2,4,6,8,12,22,24 ਅਤੇ 27 ਸ਼ਾਮਿਲ ਹਨ | ਜੇਕਰ 2021 ਦੀਆਂ ਨਗਰ ਕੌਂਸਲ ਚੋਣਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਵਾਰਡ ਨੰਬਰ 8, ਜੋ ਜਗਤਾਰ ਬਰਾੜ ਦੇ ਏਰੀਏ ਵਜੋਂ ਜਾਣਿਆ ਜਾਂਦਾ ਹੈ, ਇਸ ਵਾਰ ਰਿਜ਼ਰਵ ਤੋਂ ਜਨਰਲ ਓਪਨ ਹੋ ਗਿਆ ਹੈ | ਉੱਥੇ ਹੀ ਵਾਰਡ ਨੰਬਰ 26, ਜੋ ਪਿਛਲੀ ਚੋਣਾਂ ਵਿਚ ਜਨਰਲ ਸੀ, ਇਸ ਵਾਰ ਰਿਜ਼ਰਵ ਕਰ ਦਿੱਤਾ ਗਿਆ ਹੈ | ਬਾਕੀ ਜ਼ਿਆਦਾਤਰ ਵਾਰਡ ਪੁਰਾਣੇ ਰਾਖਵੇਂਕਰਨ ਅਨੁਸਾਰ ਹੀ ਰੱਖੇ ਗਏ ਹਨ | ਹਾਲਾਂਕਿ ਕਈ ਵਾਰਡਾਂ ਦੀਆਂ ਗਲੀਆਂ ਅਤੇ ਹੱਦਬੰਦੀਆਂ ਵਿਚ ਤਬਦੀਲੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵਿਰੋਧੀ ਰਾਜਨੀਤਕ ਪਾਰਟੀਆਂ ਵਲੋਂ ਵਿਰੋਧ ਜਤਾਉਣ ਦੀ ਸੰਭਾਵਨਾ ਵੀ ਬਣੀ ਹੋਈ ਹੈ | ਵਾਰਡ ਵਾਈਜ਼ ਰਾਖਵੇਂਕਰਨ ਸੂਚੀ ਜਾਰੀ ਹੋਣ ਮਗਰੋਂ ਵੱਖ-ਵੱਖ ਪਾਰਟੀਆਂ ਦੇ ਚਾਹਵਾਨ ਉਮੀਦਵਾਰ ਮੈਦਾਨ ਵਿਚ ਸਰਗਰਮ ਹੋ ਗਏ ਹਨ ਅਤੇ ਰਾਜਨੀਤਕ ਪਾਰਟੀਆਂ ਵਲੋਂ ਜਲਦ ਹੀ ਆਪਣੇ ਉਮੀਦਵਾਰਾਂ ਦੇ ਐਲਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ |
ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਭਾਗ ਸਿੰਘ ਵਾਲਾ ਦਾ ਸਾਬਕਾ ਸਰਪੰਚ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।