09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਇੰਡੀਅਨ ਆਇਲ ਦੀ 'ਡੀਜ਼ਲ ਧਮਾਕਾ' ਸਕੀਮ ਤਹਿਤ ਗਿੰਦਰਪਾਲ ਨੇ ਸਵਰਾਜ ਟਰੈਕਟਰ ਜਿੱਤਿਆ

ਅਜੀਤ ਡੈਸਕ 27-12-2025
ਮਲੋਟ, 26 ਦਸੰਬਰ (ਪਾਟਿਲ)-ਮਲੋਟ ਹਲਕੇ ਦੇ ਨਜ਼ਦੀਕੀ ਪਿੰਡ ਭਾਈਕੇਰਾ ਵਿਖੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਚਲਾਈ ਗਈ 'ਡੀਜ਼ਲ ਧਮਾਕਾ' ਸਕੀਮ ਤਹਿਤ ਪਿੰਡ ਮਾਹਣੀਖੇੜਾ ਦੇ ਰਹਿਣ ਵਾਲੇ ਗਿੰਦਰਪਾਲ ਨੂੰ ਸਵਰਾਜ ਕੰਪਨੀ ਦਾ ਟਰੈਕਟਰ ਇਨਾਮ ਵਜੋਂ ਮਿਲਿਆ | ਇਸ ਮੌਕੇ ਪੈਟਰੋਲ ਪੰਪ ਦੇ ਮਾਲਕ ਵਲੋਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇੰਡੀਅਨ ਆਇਲ ਕੰਪਨੀ ਦੇ ਅਧਿਕਾਰੀਆਂ, ਕਰਮਚਾਰੀਆਂ, ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਗਿੰਦਰਪਾਲ ਨੂੰ ਟਰੈਕਟਰ ਦੀਆਂ ਚਾਬੀਆਂ ਸੌਂਪ ਕੇ ਉਸ ਨੂੰ ਵਧਾਈ ਦਿੱਤੀ ਗਈ | ਗਿੰਦਰਪਾਲ ਨੇ ਦੱਸਿਆ ਕਿ ਉਹ ਨਿਰੰਤਰ ਇਸ ਪੰਪ ਤੋਂ ਡੀਜ਼ਲ ਭਰਵਾਉਂਦਾ ਸੀ ਤੇ ਕੰਪਨੀ ਦੀਆਂ ਸਕੀਮਾਂ ਵਿਚ ਭਾਗ ਲੈਂਦਾ ਆ ਰਿਹਾ ਸੀ | ਇਨਾਮ ਦੀ ਸੂਚਨਾ ਮਿਲਣ 'ਤੇ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ | ਇਸ ਮੌਕੇ ਸੁਧਾਂਸ਼ੂ ਅਰੋੜਾ (ਡੀ.ਆਰ.ਐੱਸ.ਐੱਚ. ਬਠਿੰਡਾ ਡੀ.ਓ.), ਯੋਗੇਸ਼ (ਮੈਨੇਜਰ ਬਠਿੰਡਾ ਡੀ.ਓ.) ਅਤੇ ਅਰਵਿੰਦ ਸਾਹੂ (ਸੀਨੀਅਰ ਸੇਲਸ ਅਫ਼ਸਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ) ਵੀ ਹਾਜ਼ਰ ਰਹੇ | ਗਿੰਦਰਪਾਲ ਨੇ ਇੰਡੀਅਨ ਆਇਲ ਕੰਪਨੀ, ਪੰਪ ਮਾਲਕ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਆਪਣੀਆਂ ਕਮਜ਼ੋਰੀਆਂ ਦੂਰ ਕਰਨ ਦੀ ਲੋੜ-ਰਾਜਾ ਵੜਿੰਗ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।