09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਕੂਲ ਨੂੰ ਬਿਜਲੀ ਜਰਨੇਟਰ ਭੇਟ

ਅਜੀਤ ਡੈਸਕ 27-12-2025
ਲੰਬੀ, 26 ਦਸੰਬਰ (ਮੇਵਾ ਸਿੰਘ)-ਸਰਕਾਰੀ ਹਾਈ ਸਕੂਲ ਤਰਮਾਲਾ ਵਿਖੇ ਬੱਚਿਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਕੁਲਬੀਰ ਸਿੰਘ ਗਿੱਲ ਵਲੋਂ ਕਰੀਬ ਡੇਢ ਲੱਖ ਦੀ ਕੀਮਤ ਦਾ 15 ਕੇ.ਵੀ. ਬਿਜਲੀ ਜਰਨੇਟਰ ਭੇਟ ਕੀਤਾ ਗਿਆ | ਜਰਨੇਟਰ ਭੇਟ ਕਰਨ 'ਤੇ ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸਿੰਘ ਤੇ ਸਮੂਹ ਸਟਾਫ਼ ਵਲੋਂ ਸਮਾਜ ਸੇਵੀ ਕੁਲਬੀਰ ਸਿੰਘ ਗਿੱਲ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਰਮਨਦੀਪ ਕੌਰ, ਬਲਵਿੰਦਰ ਸਿੰਘ, ਹਰਬਰਿੰਦਰ ਸਿੰਘ ਗਿੱਲ, ਕੋਮਲ ਨਿਧਾਨ ਸਿੰਘ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਹਰਜੀਤ ਸਿੰਘ ਗਿੱਲ, ਬੀਨੂੰ ਕਾਲੜਾ, ਅਲਕਾ ਵਰਮਾ, ਸਨੀਆ ਅਨੇਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਫ਼ਰੀਦਕੋਟ ਜ਼ਿਲ੍ਹੇ ਦਾ ਪਾਰਸਦੀਪ ਸਿੰਘ ਖੋਸਾ ਇੰਡੀਅਨ ਨੇਵੀ 'ਚ ਲੈਫਟੀਨੈਂਟ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।