11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਰਕਾਰੀ ਸਕੂਲ ਚੜੇਵਾਨ ਦੇ ਗੇਟ ਅੱਗੇ ਖ਼ਸਤਾ ਹਾਲਤ ਸੜਕ 'ਚ ਖੜ੍ਹਾ ਪਾਣੀ-ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 07-12-2025
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ਤੋਂ ਥੋੜ੍ਹਾ ਪਿੱਛੇ ਹਟਵੇਂ ਪਿੰਡ ਚੜੇਵਾਨ ਦੀ ਫ਼ਿਰਨੀ ਦੀ ਹਾਲਤ ਕਈ ਥਾਵਾਂ 'ਤੋਂ ਖ਼ਸਤਾ ਹੈ | ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਗੇਟ ਅੱਗੇ ਸੜਕ ਦੀ ਖ਼ਸਤਾ ਹਾਲਤ ਹੈ ਅਤੇ ਖੱਡੇ ਬਣੇ ਹੋਏ ਹਨ, ਜਿਸ ਵਿਚ ਪਾਣੀ ਖੜ੍ਹਨ ਕਰਕੇ ਰਾਹਗੀਰਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ | ਇਸੇ ਤਰ੍ਹਾਂ ਸਕੂਲ ਸਟਾਫ਼ ਤੇ ਸਕੂਲੀ ਵਿਦਿਆਰਥੀਆਂ ਨੂੰ ਆਉਣ-ਜਾਣ ਵਿਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਨਾਲੀਆਂ ਦੀ ਹਾਲਤ ਵੀ ਕਈ ਥਾਵਾਂ ਤੋਂ ਖ਼ਸਤਾ ਹੈ ਅਤੇ ਪਾਣੀ ਓਵਰਫ਼ਲੋ ਹੋ ਰਿਹਾ ਹੈ | ਕੁਝ ਥਾਵਾਂ 'ਤੇ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਵੀ ਸੁਧਾਰ ਦੀ ਲੋੜ ਹੈ | ਇਹ ਰਸਤਾ ਅੱਗੇ ਗੁਰਦੁਆਰਾ ਸਿੰਘ ਸਭਾ ਤੋਂ ਇਲਾਵਾ ਸਾਰੇ ਪਿੰਡ ਨੂੰ ਜੋੜਦਾ ਹੈ | ਲੋਕਾਂ ਨੇ ਸੰਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖ਼ਸਤਾ ਹਾਲਤ ਸੜਕ ਦੀ ਹਾਲਤ ਸੁਧਾਰੀ ਜਾਵੇ ਅਤੇ ਸੜਕ 'ਤੇ ਆ ਰਹੇ ਪਾਣੀ ਨੂੰ ਰੋਕਿਆ ਜਾਵੇ |
ਪਿਛਲੀ ਖ਼ਬਰ ਖਾਣਾ ਬਣਾਉਣ ਦਾ ਬਲਾਕ ਪੱਧਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸ਼ਹਿਰ ਦੀ ਬੂੜਾ ਗੁੱਜਰ ਰੋਡ 'ਤੇ ਸੜਕ ਕਿਨਾਰੇ ਸੁੱਟਿਆ ਜਾ ਰਿਹੈ ਕੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।