11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਿਮਰਨਪ੍ਰੀਤ ਬਰਾੜ ਅੱਜ ਦੋਹਾ 'ਚ ਦਿਖਾਏਗੀ ਨਿਸ਼ਾਨੇਬਾਜ਼ੀ ਦੇ ਜੌਹਰ

ਅਜੀਤ ਡੈਸਕ 07-12-2025
ਦਸਮੇਸ਼ ਕਾਲਜ ਬਾਦਲ 'ਚ ਸਿਮਰਨ ਦੀ ਜੇਤੂ ਲੜੀ ਬਰਕਰਾਰ ਰੱਖਣ ਦੀਆਂ ਅਰਦਾਸਾਂ
ਮੰਡੀ ਕਿੱਲਿਆਂਵਾਲੀ, 6 ਦਸੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਦੋਹਾ (ਕਤਰ) ਵਿਚ ਚੱਲ ਰਹੇ ਆਈ.ਐੱਸ.ਐੱਸ.ਐੱਫ਼. ਵਰਲਡ ਕੱਪ ਫਾਈਨਲ 'ਚ 7 ਦਸੰਬਰ ਨੂੰ 25 ਮੀਟਰ ਪਿਸਟਲ ਮੁਕਾਬਲੇ 'ਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ | ਇਸ ਮੁਕਾਬਲੇ ਵਿਚ ਸਿਮਰਨਪ੍ਰੀਤ ਦੇ ਨਾਲ ਓਲੰਪੀਅਨ ਮਨੂ ਭਾਕਰ ਅਤੇ ਓਲੰਪੀਅਨ ਈਸ਼ਾ ਸਿੰਘ ਵੀ ਭਾਰਤ ਵਲੋਂ ਟੀਮ ਅਤੇ ਵਿਅਕਤੀਗਤ ਮੁਕਾਬਲਿਆਂ ਵਿਚ ਹਿੱਸਾ ਲੈ ਰਹੀਆਂ ਹਨ | ਦਸਮੇਸ਼ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ ਅੱਜ ਉਸ ਦੀ ਜੇਤੂ ਲੜੀ ਬਰਕਰਾਰ ਰੱਖਣ ਦੀਆਂ ਅਰਦਾਸਾਂ ਕੀਤੀਆਂ | ਦਸਮੇਸ਼ ਕਾਲਜ ਦੇ ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਨੇ ਦੱਸਿਆ ਕਿ ਬੀ.ਏ.-3 ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਬਰਾੜ ਦੇ ਨਿਸ਼ਾਨੇਬਾਜ਼ੀ ਵਿਚ ਮਾਅਰਕਿਆਂ ਦੀ ਸੂਚੀ 'ਚ ਸ਼ਾਨਾਮੱਤਾ ਵਾਧਾ ਹੋ ਰਿਹਾ ਹੈ | ਉਹ ਵਰਲਡ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਤਗ਼ਮੇ ਜਿੱਤਣ ਵਾਲੀ ਸੰਸਥਾ ਦੀ ਤੀਜੀ ਖਿਡਾਰਣ ਹੈ | ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਲਖਬੀਰ ਕੌਰ ਸਿੱਧੂ ਅਤੇ ਰੂਬੀ ਤੋਮਰ ਵੀ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਅਦਾਰੇ ਦੀ ਸ਼ਾਨ ਵਧਾ ਚੁੱਕੀਆਂ ਹਨ |
ਬਰਾੜਾਂ ਦੀ ਧੀ ਦੇ ਜੇਤੂ ਮਾਅਰਕੇ
ਸਿਮਰਨਪ੍ਰੀਤ ਕੌਰ ਬਰਾੜ ਦਾ ਖੇਡ ਸਫ਼ਰ ਸੁਨਹਿਰੀ ਪ੍ਰਾਪਤੀਆਂ ਨਾਲ ਲਬਰੇਜ਼ ਹੈ | 'ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025' ਜੈਪੁਰ ਵਿਚ ਉਸ ਨੇ 25 ਮੀਟਰ ਰੈਪਿਡ ਫਾਇਰ ਤੇ ਟੀਮ ਈਵੈਂਟ ਵਿਚ ਦੋ ਸੋਨ ਤਗ਼ਮੇ ਜਿੱਤੇ | ਇਸ ਤੋਂ ਪਹਿਲਾਂ ਵਰਲਡ ਕੱਪ ਵਿਚ ਚਾਂਦੀ, ਕੋਰੀਆ ਦੀ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ 'ਚ ਦੋ ਚਾਂਦੀ, ਜਰਮਨੀ ਤੇ ਆਈ.ਐੱਸ.ਐੱਸ.ਐੱਫ਼. ਜੂਨੀਅਰ ਵਰਲਡ ਕੱਪ 'ਚ ਦੋ ਸੋਨ, ਸੀਨੀਅਰ ਵਰਲਡ ਕੱਪ ਕੋਰੀਆ 'ਚ ਚਾਂਦੀ ਤੇ ਜਕਾਰਤਾ ਏਸ਼ੀਅਨ ਚੈਂਪੀਅਨਸ਼ਿਪ ਵਿਚ ਟੀਮ ਚਾਂਦੀ ਜਿੱਤ ਚੁੱਕੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿਚ ਸਰਕਾਰੀ ਸਕੂਲ ਬਹਿਕ ਗੁੱਜਰਾਂ ਦੀ ਸ਼ਾਨਦਾਰ ਪ੍ਰਾਪਤੀ <br/> ਅਗਲੀ ਖ਼ਬਰ ਮਾਨ ਸਰਕਾਰ ਦੀਆਂ ਨੀਤੀਆਂ ਤੇ ਯੋਜਨਾਵਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮਹਿਲਾ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।