11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭਾਜਪਾ ਵਲੋਂ ਮਮਤਾ ਰਾਣੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਉਮੀਦਵਾਰ

ਅਜੀਤ ਡੈਸਕ 07-12-2025
ਮੰਡੀ ਲੱਖੇਵਾਲੀ, 6 ਦਸੰਬਰ (ਮਿਲਖ ਰਾਜ)-ਪਿਛਲੀ ਲੋਕ ਸਭਾ ਚੋਣ ਦੌਰਾਨ ਪਿੰਡਾਂ ਵਿਚ ਵੱਡੀ ਪੱਧਰ 'ਤੇ ਉਭਰੀ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਮੰਡੀ ਲੱਖੇਵਾਲੀ ਦੀ ਪਾਰਟੀ ਆਗੂ ਮਮਤਾ ਰਾਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਪਿਛਲੇ ਕਰੀਬ 4 ਸਾਲ ਤੋਂ ਪਾਰਟੀ ਨਾਲ ਜੁੜੀ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਵਜੋਂ ਜ਼ਿਲ੍ਹੇ ਦੀ ਟੀਮ ਵਿਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਮਿਹਨਤ ਕਰ ਰਹੀ ਇਸ ਆਗੂ ਨੂੰ ਪੂਰੇ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਨਾਲ ਜਾਣਦੇ ਹਨ | ਸੂਬਾ ਭਾਜਪਾ ਆਗੂ ਜਸਵੰਤ ਸਿੰਘ ਸੰਧੂ ਸੰਮੇਵਾਲੀ ਇਸ ਆਗੂ ਲਈ ਦਿਨ-ਰਾਤ ਇਕ ਕਰ ਰਹੇ ਹਨ | ਕੇਂਦਰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਤੋਂ ਉਹ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਚੋਣ ਵਿਚ ਲੋਕਾਂ ਦੇ ਪੂਰਾ ਸਾਥ ਦੇਣ ਦੀ ਉਮੀਦ ਹੈ |
ਪਿਛਲੀ ਖ਼ਬਰ ਗਿੱਦੜਬਾਹਾ ਹਲਕੇ 'ਚ ਬਲਾਕ ਸੰਮਤੀ ਦੇ 95 ਉਮੀਦਵਾਰ ਚੋਣ ਮੈਦਾਨ ਡਟੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਕਾਂਗਰਸ ਦੇ ਚਰਨਦੀਪ ਸਿੰਘ ਮਾਨ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।