11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਨੇਕ ਸਿੰਘ ਬਰਾੜ ਦੀ ਦਾਦੀ ਬਲਦੇਵ ਕੌਰ ਦਾ ਦਿਹਾਂਤ

ਅਨੇਕ ਸਿੰਘ ਬਰਾੜ ਦੇ ਦਾਦੀ ਬਲਦੇਵ ਕੌਰ ਦੀ ਮੌਤ ਦਾ ਦੁੱਖ ਸਾਂਝਾ ਕਰਦੇ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ | ਤਸਵੀਰ: ਰਵੀਪਾਲ <br/> 07-12-2025
ਦੋਦਾ, 6 ਦਸੰਬਰ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਨੌਜਵਾਨ ਆਗੂ ਅਨੇਕ ਸਿੰਘ ਬਰਾੜ ਮਧੀਰ ਸਮਾਜ ਸੇਵੀ ਤੇ ਨੈਸ਼ਨਲ ਕੋਆਰਡੀਨੇਟਰ ਆਲ ਇੰਡੀਆ ਕਿਸਾਨ ਕਾਂਗਰਸ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਦਾਦੀ ਬਲਦੇਵ ਕੌਰ (94 ਸਾਲ) ਪਤਨੀ ਅਵਤਾਰ ਸਿੰਘ ਬਰਾੜ (ਸੂਬੇਦਾਰ) ਪਿੰਡ ਮਧੀਰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮਧੀਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅਨੇਕ ਸਿੰਘ ਬਰਾੜ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਸਵ. ਬਲਦੇਵ ਕੌਰ ਮਨਪ੍ਰੀਤ ਸਿੰਘ ਬਾਦਲ ਦੇ ਮਾਮੀ ਜੀ ਸਨ | ਜ਼ਿਕਰਯੋਗ ਹੈ ਮਾਤਾ ਦਾ ਇਕ ਪੁੱਤਰ ਮਾਲਵਿੰਦਰ ਸਿੰਘ ਬਰਾੜ (ਮੱਲੀ) ਅਤੇ ਦੋ ਪੋਤਰੀਆਂ ਪਹਿਲਾਂ ਹੀ ਇਸ ਦੁਨੀਆ ਤੋਂ ਤੁਰ ਗਏ ਸਨ | ਮਾਤਾ ਦੇ ਜਾਣ ਤੋਂ ਬਾਅਦ ਛੋਟੀ ਉਮਰੇ ਸਾਰੀ ਜ਼ਿੰਮੇਵਾਰੀ ਅਨੇਕ ਸਿੰਘ ਬਰਾੜ ਉਪਰ ਪੈ ਗਈ ਹੈ | ਇਸ ਦੌਰਾਨ ਹਲਕੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਦਰਸਨ ਸਿੰਘ ਮਧੀਰ, ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਬਚਿੱਤਰ ਸਿੰਘ ਧਾਲੀਵਾਲ ਕੁਰਾਈਵਾਲਾ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਮੇਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਉਮੀਦਵਾਰ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ 'ਆਪ' ਦੇ ਪ੍ਰੋ. ਚਰਨਜੀਤ ਸਿੰਘ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।