15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

69ਵੀਂਆਂ ਪੰਜਾਬ ਰਾਜ ਕਿ੍ਕਟ ਅੰਡਰ-19 (ਲੜਕੀਆਂ) ਦੀਆਂ ਖੇਡਾਂ ਹੋਈਆਂ ਸਮਾਪਤ

ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ 69ਵੀਂਆਂ ਪੰਜਾਬ ਰਾਜ ਕਿ੍ਕਟ ਅੰਡਰ-19 (ਲੜਕੀਆਂ) ਖੇਡਾਂ ਸਮੇਂ ਜੇਤੂ ਟੀਮ ਨਾਲ ਏ.ਟੀ.ਓ. ਸ਼ਮਿੰਦਰ ਸਿੰਘ ਮਾਨ | ਤਸਵੀਰ : ਜਗਰੂਪ ਸਿੰਘ ਸਰੋਆ <br/> 19-10-2025
ਸਮਾਧ ਭਾਈ, 18 ਅਕਤੂਬਰ (ਜਗਰੂਪ ਸਿੰਘ ਸਰੋਆ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ (ਮੋਗਾ) ਦੇ ਕਿ੍ਕਟ ਮੈਦਾਨ ਤੇ 69ਵੀਂਆਂ ਪੰਜਾਬ ਰਾਜ ਕਿ੍ਕਟ ਅੰਡਰ-19 ਲੜਕੀਆਂ ਦੀਆਂ ਖੇਡਾਂ ਦੀ ਸਮਾਪਤੀ ਹੋਈ | ਇਸ ਟੂਰਨਾਮੈਂਟ 'ਚ ਆਈਆਂ ਟੀਮਾਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਬਠਿੰਡਾ ਦੀ ਟੀਮ ਪਹਿਲੇ, ਫ਼ਰੀਦਕੋਟ ਦੀ ਟੀਮ ਦੂਸਰੇ ਅਤੇ ਮੁਹਾਲੀ ਦੀ ਟੀਮ ਤੀਸਰੇ ਸਥਾਨ 'ਤੇ ਰਹੀਆਂ | ਇਸ ਮੌਕੇ ਏ.ਟੀ.ਓ. ਸ਼ਮਿੰਦਰ ਸਿੰਘ, ਸ੍ਰੀ ਰਿਸ਼ੀ ਮਨਚੰਦਾ, ਡੀ.ਐਸ.ਸੀ. ਬਲਵਿੰਦਰ ਸਿੰਘ ਬੈਂਸ, ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਲੈਕਚਰਾਰ ਦਵਿੰਦਰਪਾਲ ਸਿੰਘ ਤੇ ਕਰਮਜੀਤ ਸਿੰਘ ਕਨਵੀਨਰ, ਰੰਜੀਵ ਸ਼ਰਮਾ ਤੇ ਕਿ੍ਕਟ ਖੇਡਾਂ ਦੇ ਅਬਜ਼ਰਵਰ ਗੁਰਮੀਤ ਸਿੰਘ, ਰਵੀਇੰਦਰ ਸਿੰਘ, ਰਮਨ ਕੈਂਥ ਤੇ ਵਿਨੋਦ ਕੁਮਾਰ ਹਾਜ਼ਰ ਰਹੇ | ਖੇਡ ਗਰਾਊਾਡ ਦਾ ਉਚੇਚਾ ਪ੍ਰਬੰਧ ਕੋਚ ਲਖਵਿੰਦਰ ਬਰਾੜ ਅਤੇ ਅਰਸ਼ਦੀਪ ਸਿੰਘ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਏ.ਟੀ.ਓ. ਸ਼ਮਿੰਦਰ ਸਿੰਘ ਮਾਨ ਨੇ ਕਲੇਰ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੇਅਰਮੈਨ ਮਲੂਕਾ ਦਾ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਕਿ ਉਹ ਬੱਚਿਆਂ ਨੂੰ ਖੇਡਾਂ

ਪਿਛਲੀ ਖ਼ਬਰ ਜੀਂਦੜਾ ਸਕੂਲ 'ਚ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸੁਖਜੀਤ ਸਿੰਘ ਮਾਹਲਾ ਨੂੰ ਕੋਰ ਕਮੇਟੀ ਮੈਂਬਰ ਲਾਉਣ ਨਾਲ ਯੂਥ ਅਕਾਲੀ ਦਲ ਹੋਵੇਗਾ ਮਜ਼ਬੂਤ-ਜਸਪਿੰਦਰ ਰਣੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।