ਮਿਲਾਨ (ਇਟਲੀ), 15 ਅਗਸਤ (ਹਰਦੀਪ ਸਿੰਘ ਕੰਗ) - ਭਾਰਤ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ।ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਇੰਡੀਅਨ ਕੌਸਲੇਟ ਜਨਰਲ ਆਫ਼ ਮਿਲਾਨ ਦੁਆਰਾ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ।ਕੌਸਲੇਟ ਜਨਰਲ ਲਵੱਨਿਆ ਕੁਮਾਰ ਦੁਆਰਾ ਤਿਰੰਗਾ ਲਹਿਰਾਇਆ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼ ਪੜਿਆ ਗਿਆ।ਰਾਸ਼ਟਰੀ ਗੀਤ "ਜਨ ਗਨ ਮਨ ਦੀ ਗੂੰਜ ,ਵੰਦੇ ਮਾਤਰਮ ਅਤੇ ਦੇਸ਼ ਭਗਤੀ ਦੀਆਂ ਰਚਨਾਵਾਂ ਦੇ ਨਾਲ਼ ਸਾਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਦਿਖਾਈ ਦਿੱਤਾ।ਇੰਡੀਅਨ ਕੌਂਸਲੇਟ ਜਨਰਲ ਮਿਲਾਨ ਦੁਆਰਾ ਦੇਸ਼ ਦੇ 80ਵੇਂ ਅਜਾਦੀ ਦਿਹਾੜੇ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਅਤੇ ਹੋਰ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸੇ ਪ੍ਰਕਾਰ ਇਸ ਸ਼ੁਭ ਅਵਸਰ ਤੇ "ਭਾਰਤ ਕੋ ਜਾਨੀਏ" ਕੁਇਜ਼ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
ਤਾਜ਼ਾ ਖ਼ਬਰਾਂ
Free
ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ ਭਾਰਤ ਦਾ 80ਵਾਂ ਸੁਤੰਤਰਤਾ ਦਿਵਸ
ਮਿਲਾਨ (ਇਟਲੀ), 15 ਅਗਸਤ (ਹਰਦੀਪ ਸਿੰਘ ਕੰਗ) - ਭਾਰਤ ਦੇਸ਼ ਦਾ 80ਵਾਂ ਸੁਤੰਤਰਤਾ ਦਿਵਸ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਧੂਮ-ਧਾਮ ਨਾਲ਼ ਮਨਾਇਆ ਗਿਆ।ਆਜ਼ਾਦੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਇੰਡੀਅਨ...
ਅਜੀਤ ਡੈਸਕ
15-08-2026