18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਟੱਡੀ ਸਰਕਲ ਵਲੋਂ ਪੰਜਾਬ ਡਿਗਰੀ ਕਾਲਜ 'ਚ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ

ਅਜੀਤ ਡੈਸਕ 19-10-2025
ਸਾਦਿਕ, 18 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਨੈਤਿਕ ਸਿੱਖਿਆ ਇਮਤਿਹਾਨ ਸੰਸਥਾ ਦੇ ਮੁਖੀ ਡਾਇਰੈਕਟਰ ਡਾ. ਦੀਪਕ ਅਰੋੜਾ ਅਤੇ ਰਣਜੀਤ ਸਿੰਘ ਕੋਆਰਡੀਨੇਟਰ (ਫ਼ਰੀਦਕੋਟ-ਮੁਕਤਸਰ ਜ਼ੋਨ), ਸਰਕਲ ਪ੍ਰਧਾਨ ਵੀਰ ਸਿੰਘ ਅਤੇ ਹਰਭਜਨ ਸਿੰਘ ਕੋਆਰਡੀਨੇਟਰ ਦੀ ਅਗਵਾਈ 'ਚ ਲਿਆ ਗਿਆ | ਇਸ ਮੌਕੇ ਪ੍ਰੋ. ਅਬਜੀਤ ਸਿੰਘ ਡੋਡ ਇਤਿਹਾਸ ਵਿਭਾਗ ਵਲੋਂ ਸੁਪਰਡੈਂਟ ਦੀ ਭੂਮਿਕਾ ਨਿਭਾਈ ਗਈ ਅਤੇ ਡਾ. ਅਨਮੋਲਦੀਪ ਸਿੰਘ ਨੇ ਬਤੌਰ ਵਲੰਟੀਅਰ ਨੈਤਿਕ ਸਿੱਖਿਆ ਇਮਤਿਹਾਨ ਲਿਆ | ਵਾਈਸ ਪਿ੍ੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਨੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ | ਇਸ ਮੌਕੇ ਪ੍ਰੋ. ਗੁਰਜੰਟ ਸਿੰਘ, ਪ੍ਰੋ. ਹਰਵਿੰਦਰ ਪਾਲ ਸਿੰਘ, ਪ੍ਰੋ. ਅਬਜੀਤ ਸਿੰਘ ਡੋਡ, ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਮਨਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਦੀਪ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਬੱਚਿਆਂ ਨਾਲ ਗਰੀਨ ਦੀਵਾਲੀ ਮਨਾਈ ਅਗਲੀ ਖ਼ਬਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।