19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਵਿਸ਼ਵ ਫ਼ੂਡ ਦਿਵਸ ਮਨਾਇਆ

ਅਜੀਤ ਡੈਸਕ 19-10-2025
ਫ਼ਰੀਦਕੋਟ, 18 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਗੋਲੇਵਾਲਾ ਵਿਖੇ ਰਾਸ਼ਟਰੀ ਪੋਸ਼ਣ ਅਭਿਆਨ ਤਹਿਤ 'ਵਰਲਡ ਫੂਡ' ਦਿਵਸ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਸਵੇਰ ਦੀ ਸਭਾ ਕਰਵਾਈ ਗਈ | ਜਿਸ ਦੀ ਸ਼ੁਰੂਆਤ ਇਕ ਸੁੰਦਰ ਨਾਟਕ ਨਾਲ ਹੋਈ ਜੋ ਸਿਹਤਮੰਦ ਖਾਣੇ ਦੀ ਮਹੱਤਤਾ 'ਤੇ ਆਧਾਰਿਤ ਸੀ | ਅਧਿਆਪਕਾ ਕੁਸ਼ਮਲਤਾ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ ਦੀ ਲੋੜ ਅਤੇ ਜੰਕ ਫ਼ੂਡ ਤੋਂ ਬਚਣ ਬਾਰੇ ਪ੍ਰੇਰਿਤ ਕੀਤਾ | ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਘਰੋਂ ਸਿਹਤਮੰਦ ਖਾਣਾ ਜਿਵੇਂ ਕਿ ਹਰੀਆਂ ਸਬਜ਼ੀਆਂ, ਸਲਾਦ ਅਤੇ ਫ਼ਲ ਲੈ ਕੇ ਆਏ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਘਰੋਂ ਸਿਹਤਮੰਦ ਖਾਣਾ ਜਿਵੇਂ ਕਿ ਅੰਕੁਰਿਤ ਦਾਲਾਂ, ਕਾਲੇ ਚਨੇ, ਹਰੀਆਂ ਸਬਜ਼ੀਆਂ ਆਦਿ ਲਿਆਂਦੇ | ਕਲਾਸ ਅਧਿਆਪਕਾਂ ਦੀ ਰਹਿਨੁਮਾਈ ਹੇਠ ਬੱਚਿਆਂ ਨੇ ਆਪ ਹੀ ਸਿਹਤਮੰਦ ਚਾਟ ਤਿਆਰ ਕੀਤੀ ਅਤੇ ਬੜੇ ਚਾਅ ਨਾਲ ਖਾਧੀ | ਚੇਅਰਮੈਨ ਗੁਰਚਰਨ ਸਿੰਘ ਅਤੇ ਵਾਈਸ ਪਿ੍ੰਸੀਪਲ ਪੂਨਮ ਗੋਇਲ ਨੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਸਹੀ ਖਾਣ-ਪੀਣ ਦੀਆਂ ਆਦਤਾਂ ਵੱਲ ਪ੍ਰੇਰਿਤ ਕਰਦੀਆਂ ਹਨ |
ਪਿਛਲੀ ਖ਼ਬਰ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ ਅਗਲੀ ਖ਼ਬਰ ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਵਿਖੇ ਰੰਗੋਲੀ ਤੇ ਗੁਲਦਸਤਾ ਮੈਕਿੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।