19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

'ਆਪ' ਆਗੂ ਸਤੇਂਦਰ ਜੈਨ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ 'ਚ

ਨਵੀਂ ਦਿੱਲੀ, 19 ਅਗਸਤ - ਰਾਊਜ਼ ਐਵੇਨਿਊ ਅਦਾਲਤ ਨੇ ਆਪ ਆਗੂ ਸਤੇਂਦਰ ਜੈਨ ਨੂੰ ਨਿਆਂਇਕ ਹਿਾਰਸਤ ਵਿਚ ਭੇਜ ਦਿੱਤਾ ਹੈ। ਸਤੇਂਦਰ ਜੈਨ ਨੂੰ 6 ਮੁਲਜ਼ਮਾਂ ਸਣੇ ਨਿਆਂਇ ਹਿਰਾਸਤ ਵਿਚ ਭੇਜਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ ਨੂੰ...

ਅਜੀਤ ਡੈਸਕ 19-08-2026

ਨਵੀਂ ਦਿੱਲੀ, 19 ਅਗਸਤ - ਰਾਊਜ਼ ਐਵੇਨਿਊ ਅਦਾਲਤ ਨੇ ਆਪ ਆਗੂ ਸਤੇਂਦਰ ਜੈਨ ਨੂੰ ਨਿਆਂਇਕ ਹਿਾਰਸਤ ਵਿਚ ਭੇਜ ਦਿੱਤਾ ਹੈ। ਸਤੇਂਦਰ ਜੈਨ ਨੂੰ 6 ਮੁਲਜ਼ਮਾਂ ਸਣੇ ਨਿਆਂਇਕ ਹਿਰਾਸਤ ਵਿਚ ਭੇਜਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਵੇਗੀ। ਦੱਸ ਦਈਏ ਕਿ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਟੈਂਡਰਾਂ ਸੰਬੰਧੀ ਬੇਨਿਯਮੀਆਂ ਦੇ ਮਾਮਲੇ ਵਿਚ ਕੇਜਰੀਵਾਲ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਸਮੇਤ ਛੇ ਵਿਅਕਤੀਆਂ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਸੀ। ਜੈਨ ਤੋਂ ਇਲਾਵਾ ਦਿੱਲੀ ਜਲ ਬੋਰਡ ਦੇ ਸਾਬਕਾ ਸੀ.ਈ.ਓ. ਉਦਿਤ ਪ੍ਰਕਾਸ਼ ਰਾਏ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਿਛਲੀ ਖ਼ਬਰ ਲਾਅ ਗੇਟ ਦੇ ਨਾਕੇ ’ਤੇ ਹੋਈ ਬਹਿਸਬਾਜ਼ੀ ਮਗਰੋਂ ਗੋਲੀ ਚੱਲੀ, ਪੁਲਿਸ ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਹੈਂਡ ਗਰਨੇਡ ਬਰਾਮਦ ਹੋਣ ਦੇ ਮਾਮਲੇ ਵਿਚ ਪੁਲਿਸ ਵਲੋਂ ਦਿੱਲੀ ਏਅਰਪੋਰਟ ਤੋਂ ਤਿੰਨ ਦੋਸ਼ੀ ਗ੍ਰਿਫਤਾਰ