01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੇਂਡੂ ਖੇਤਰਾਂ 'ਚ ਬੰਦ ਪਏ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਸਹੂਲਤਾਂ ਤੋਂ ਵਾਝੇ ਲੋਕ ਹੋ ਰਹੇ ਹਨ ਪ੍ਰੇਸ਼ਾਨ

ਅਜੀਤ ਡੈਸਕ 20-07-2025
ਪੰਜਗਰਾਈ ਕਲਾਂ, 19 ਜੁਲਾਈ (ਕੁਲਦੀਪ ਸਿੰਘ ਗੋਂਦਾਰਾ)-ਪੰਜਾਬ 'ਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸੇੇਵਾ ਕੇਂਦਰ ਖੋਲ੍ਹ ਕੇ ਪੰਜਾਬ 'ਚ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਇਕ ਛੱਤ ਹੇਠ ਸੁਵਿਧਾ ਦੇਣ ਲਈ ਚੰਗੀ ਸ਼ੁਰੂਆਤ ਕੀਤੀ ਗਈ ਸੀ ਪਰ ਕਾਂਗਰਸ ਪਾਰਟੀ ਵਲੋਂ ਸੱਤਾ 'ਚ ਆਉਂਦਿਆਂ ਹੀ ਕੁਝ ਸਮੇਂ ਬਾਅਦ ਕਾਫ਼ੀ ਪੇਂਡੂ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ | ਜ਼ਿਕਰਯੋਗ ਹੈ ਕਿ ਬੰਦ ਪਏ ਸੇਵਾ ਕੇਂਦਰਾਂ 'ਚ ਲੱਖਾਂ ਦਾ ਸਾਜੋ ਸਾਮਾਨ ਹੁਣ ਕਬਾੜ ਦਾ ਰੂਪ ਧਾਰਨ ਕਰ ਰਿਹਾ ਹੈ | ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ 'ਚ ਕੁੱਲ 52 ਸੇਵਾ ਕੇਂਦਰ ਸਨ, ਜਿਨ੍ਹਾਂ 'ਚੋਂ 13 ਸੇਵਾ ਕੇਂਦਰ ਸੁਵਿਧਾ ਦੇ ਰਹੇ ਹਨ ਤੇ ਇਕ ਸੇਵਾ ਕੇਂਦਰ ਵਿਚ ਤਿੰਨ ਮੁਲਾਜ਼ਮ ਕੰਮ ਕਰਦੇ ਸਨ ਜਿਹੜੇ ਕਿ ਹੁਣ ਬੇਰੁਜ਼ਗਾਰ ਹੋ ਚੁੱਕੇ ਹਨ | ਪਿੰਡ ਔਲਖ 'ਚ ਬਣਿਆ ਸੇਵਾ ਕੇਂਦਰ ਬੰਦ ਹੋਣ ਨਾਲ ਤਕਰੀਬਨ ਪੰਜ ਪਿੰਡਾਂ ਦੇ ਲੋਕ ਸਹੂਲਤਾਂ ਤੋਂ ਵਾਂਝੇ ਹੋ ਚੁੱੱਕੇ ਹਨ | ਇਸੇ ਤਰ੍ਹਾਂ ਜਾਣਕਾਰੀ ਅਨੁਸਾਰ ਪਿੰਡ ਦੇਵੀਵਾਲਾ, ਭਾਣਾ, ਸੰਧਵਾਂ 'ਚ ਵੀ ਪੇਂਡੂ ਸੇਵਾ ਕੇਂਦਰ ਬੰਦ ਹੋ ਚੁੱਕੇ ਹਨ, ਜਿਸ ਕਾਰਨ ਸੇਵਾ ਕੇਂਦਰਾਂ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਾਸਤੇ ਕੋਟਕਪੂਰਾ ਜਾਂ ਫ਼ਰੀਦਕੋਟ ਸ਼ਹਿਰ ਜਾਣਾ ਪੈਂਦਾ ਹੈ ਜਿੱਥੇ ਕਿ ਪਹਿਲਾਂ ਹੀ ਸੇਵਾ ਕੇਂਦਰਾਂ 'ਚ ਸ਼ਹਿਰੀ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਤੇ ਪੇਂਡੂ ਲੋਕਾਂ ਨੂੰ ਕਾਫ਼ੀ ਸਮਾਂ ਬਰਬਾਦ ਕਰਨ ਤੋਂ ਇਲਾਵਾ ਖੱਜਲ ਖੁਆਰ ਹੋਣਾ ਪੈਂਦਾ ਹੈ | ਜਾਣਕਾਰੀ ਅਨੁਸਾਰ ਸੇਵਾ ਕੇਂਦਰਾਂ 'ਚ ਲੋਕਾਂ ਨੂੰ 250 ਦੇ ਕਰੀਬ ਸਹੂਲਤਾਂ ਮਿਲਦੀਆਂ ਹਨ ਜਿਵੇਂ ਕਿ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਪੈਨਸ਼ਨਾਂ ਦੀਆਂ ਫ਼ਾਈਲਾਂ, ਆਧਾਰ ਕਾਰਡ, ਬਿਜਲੀ ਤੇ ਟੈਲੀਫੋਨ ਦੇ ਬਿੱਲ ਆਦਿ ਸੇਵਾ ਕੇਂਦਰਾਂ ਵਿਚ ਹੀ ਭਰੇ ਜਾਂਦੇ ਹਨ | ਜਾਣਕਾਰੀ ਅਨੁਸਾਰ ਹੁਣ ਇਸ ਖੇਤਰ ਵਿਚ ਕੇਵਲ ਪੰਜਗਰਾਈਾ ਕਲਾਂ ਅਤੇ ਕੋਟਸੁਖੀਆ ਪਿੰਡਾਂ ਦੇ ਸੇਵਾ ਕੇਂਦਰ ਹੀ ਚੱਲ ਰਹੇ ਹਨ | ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਪਏ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਹਿਲਾਂ ਵਾਂਗ ਸਹੂਲਤਾਂ ਮਿਲ ਸਕਣ |
ਪਿਛਲੀ ਖ਼ਬਰ ਪਿੰਡ ਗੋਨਿਆਣਾ ਵਿਖੇ ਘਰ 'ਚ ਦਾਖਲ ਹੋ ਕੇ ਕੀਤਾ ਹਮਲਾ, ਨੌਜਵਾਨ ਦੀ ਹੋਈ ਮੌਤ <br/> ਅਗਲੀ ਖ਼ਬਰ ਅਧਿਆਪਕ ਮਸਲਿਆਂ ਦਾ ਹੱਲ ਕਰੇ ਸਰਕਾਰ-ਜੀ. ਟੀ. ਯੂ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।