01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵਪਾਰ ਮੰਡਲ ਦੀ ਮੀਟਿੰਗ

ਅਜੀਤ ਡੈਸਕ 20-07-2025
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਹਰਮਹਿੰਦਰ ਪਾਲ)-ਵਪਾਰ ਵਪਾਰ ਮੰਡਲ ਦੀ ਮੀਟਿੰਗ ਪ੍ਰਧਾਨ ਇੰਦਰਜੀਤ ਬਾਂਸਲ ਦੀ ਅਗਵਾਈ ਹੇਠ ਵਿਖੇ ਹੋਈ | ਮੀਟਿੰਗ ਦੌਰਾਨ ਵਪਾਰੀਆਂ ਵਰਗ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਪੰਜਾਬ ਸਰਕਾਰ ਤੋਂ ਚੋਰੀ, ਅਗਜ਼ਨੀ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਉਣ ਵਾਲੇ ਵਪਾਰੀ ਅਤੇ ਦੁਕਾਨਦਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ | ਇਸੇ ਤਰ੍ਹਾਂ ਜੀ. ਐੱਸ. ਟੀ. ਸੰਬੰਧੀ ਆ ਰਹੀਆਂ ਸਮੱਸਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਬੁਲਾਰਿਆਂ ਨੇ ਵਪਾਰੀ ਤੇ ਦੁਕਾਨਦਾਰਾਂ ਭਰਾਵਾਂ ਲਈ ਪੰਜਾਬ ਸਰਕਾਰ ਤੋਂ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਇਹ ਜਿਥੇ ਰੁਜ਼ਗਾਰ ਦੇ ਭਰਪੂਰ ਮੌਕੇ ਪੈਦਾ ਕਰਦੇ ਹਨ, ਉੱਥੇ ਹੀ ਸਰਕਾਰ ਨੂੰ ਟੈਕਸ ਵੀ ਇਕੱਠਾ ਕਰਕੇ ਦਿੰਦੇ ਹਨ | ਇਸ ਦੇ ਬਾਵਜੂਦ ਸਰਕਾਰ ਵਲੋਂ ਵਪਾਰੀ ਵਰਗ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ | ਅੰਤ 'ਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਪਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹ ਵਪਾਰ ਮੰਡਲ ਨਾਲ ਸੰਪਰਕ ਕਰ ਸਕਦਾ | ਅੰਤ 'ਚ ਜਨਰਲ ਸਕੱਤਰ ਦੇਸ ਰਾਜ ਤਨੇਜਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕਮੇਟੀ ਹੈੱਡ ਕਸ਼ਮੀਰ ਸਿੰਘ, ਬੱਬੂ ਬਾਂਸਲ, ਚੇਅਰਮੈਨ ਅਸ਼ਵਨੀ ਗਿਰਧਰ, ਵਾਈਸ ਚੇਅਰਮੈਨ ਬਾਵਾ ਵਾਟਸ, ਸਰਪ੍ਰਸਤ ਮੇਘਰਾਜ ਦੋਦਾ, ਵਾਇਸ ਪ੍ਰਧਾਨ ਬੰਟੀ ਖੇੜਾ, ਹਰਕਿ੍ਸ਼ਨ ਸਿੰਘ ਮੱਕੜ, ਸੰਜੀਵ ਖੇੜਾ, ਸ਼ਗਨ ਲਾਲ ਜੈਨ, ਪੰਜਾਬ ਵਾਇਸ ਪ੍ਰਧਾਨ ਮਨੋਹਰ ਸਿੰਘ ਕੁੰਦਨ, ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗਰੋਵਰ, ਅੰਮਿ੍ਤ ਲਾਲ ਖੁਰਾਣਾ, ਰਵੀ ਮਿੱਤਲ, ਜ਼ਿਲ੍ਹਾ ਸਕੱਤਰ ਰਾਜੇਸ਼ ਕਟਾਰਿਆ, ਪ੍ਰਧਾਨ ਜਤਿੰਦਰ ਬਾਂਸਲ, ਵਰਿੰਦਰ ਗਰਗ, ਅਸ਼ੋਕ ਦੂਮੜਾ, ਰਿੰਪਲ, ਅਸ਼ੋਕ ਕੱਕੜ, ਕੈਂਡੀ ਖੇੜਾ, ਸੁਭਾਸ਼ ਮਦਾਨ, ਸੁਰਿੰਦਰ ਬਾਂਸਲ, ਭੂਸ਼ਣ ਵਿੱਜ, ਰਵੀ ਅਗਰਵਾਲ, ਸਤੀਸ਼ ਪਾਹਵਾ, ਲਲਿਤ ਅਹੂਜਾ, ਚਿੰਟੂ, ਸੁਰਿੰਦਰ ਸਿੰਘ, ਰਵੀ ਵਾਟਸ, ਹੈਪੀ, ਮਨਜੀਤ, ਮਨੋਹਰ ਲਾਲ ਗਰਗ, ਸੰਦੀਪ ਮਦਾਨ, ਬਿੱਟੂ ਚੁੱਘ, ਹੈਰੀ ਧਮੀਜਾ, ਸੁਮੀਤ ਗਰਗ, ਸੋਨੂੰ, ਅਸ਼ੋਕ ਖਿੱਲਾ, ਮਨੀਸ਼ ਅਗਰਵਾਲ, ਰਾਜਿੰਦਰ ਹਾਜ਼ਰ ਸਨ |
ਪਿਛਲੀ ਖ਼ਬਰ ਜੈਤੋ-ਚੰਦਭਾਨ ਰੋਡ ਦਾ ਵਾਰ-ਵਾਰ ਟੁੱਟਣਾ ਜਿਉਂ ਦਾ ਤਿਉਂ ਬਰਕਰਾਰ, ਜਾਂਚ ਦੀ ਮੰਗ ਅਗਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।