27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਪਿਤਾ, ਭਰਾ ਤੇ ਭਰਜਾਈ ਨਾਮਜ਼ਦ

ਅਜੀਤ ਡੈਸਕ 27-12-2025
ਸਮਾਣਾ, 26 ਦਸੰਬਰ (ਹਰਵਿੰਦਰ ਸਿੰਘ ਟੋਨੀ)-ਪਿਛਲੇ ਦਿਨੀਂ ਮੋਤੀਆ ਬਾਜ਼ਾਰ ਮੁਹੱਲੇ ਦੇ ਇਕ ਘਰ ਵਿਚੋਂ ਨੌਜਵਾਨ ਦੀ ਕਈ ਦਿਨ ਪੁਰਾਣੀ ਲਾਸ਼ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਜਰਨੈਲ ਸਿੰਘ ਵਾਸੀ ਤੇਜ ਕਾਲੋਨੀ ਸਮਾਣਾ, ਭਰਾ ਹਰਜੀਤ ਸਿੰਘ ਅਤੇ ਭਾਬੀ ਮਨਜੀਤ ਕੌਰ ਵਾਸੀਆਨ ਮੋਤੀਆ ਬਾਜ਼ਾਰ, ਸਮਾਣਾ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ | ਪੁਲਿਸ ਨੇ ਜਰਨੈਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ | ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਮਿ੍ਤਕ ਤੇਜਿੰਦਰ ਸਿੰਘ (25) ਦੀ ਪਤਨੀ ਮਨਪ੍ਰੀਤ ਕੌਰ ਵਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਵਿਆਹ ਕਰੀਬ ਸਾਲ ਪਹਿਲਾਂ ਤੇਜਿੰਦਰ ਸਿੰਘ ਨਾਲ ਹੋਇਆ ਸੀ | ਤੇਜਿੰਦਰ ਨੇ ਆਪਣੇ ਹਿੱਸੇ ਦੀ ਇਕ ਏਕੜ ਜ਼ਮੀਨ ਪਤਨੀ ਮਨਪ੍ਰੀਤ ਕੋਰ ਦੇ ਨਾਂਅ ਕਰ ਦਿੱਤੀ ਸੀ ਪਰ ਸਹੁਰੇ ਨੇ ਨਾ ਤਾਂ ਜ਼ਮੀਨ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਠੇਕਾ | ਮਿ੍ਤਕ ਦੀ ਪਤਨੀ ਵਲੋਂ ਜ਼ਮੀਨ ਨੂੰ ਵੇਚਣ ਦੇ ਮਾਮਲੇ ਵਿਚ ਸਹੁਰਾ ਪਰਿਵਾਰ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਸੀ, ਜਿਸ ਦਾ ਫ਼ੈਸਲਾ ਉਸ ਦੇ ਪਤੀ ਦੇ ਪੱਖ ਵਿਚ ਹੋ ਗਿਆ ਸੀ | ਜਰਨੈਲ ਸਿੰਘ ਵਲੋਂ ਹਾਈ ਕੋਰਟ ਵਿਚ ਪਾਈ ਗਈ ਰਿਵੀਜ਼ਨ ਅਜੇ ਵਿਚਾਰ ਅਧੀਨ ਹੈ | ਕਥਿਤ ਮੁਲਜ਼ਮਾਂ ਵਲੋਂ ਘਰ ਵਿਚ ਦਖ਼ਲਅੰਦਾਜ਼ੀ ਕਾਰਨ ਮਨਪ੍ਰੀਤ ਕੌਰ ਆਪਣੇ ਪੇਕੇ ਪਿੰਡ ਹਰਿਆਊ ਜ਼ਿਲ੍ਹਾ ਸੰਗਰੂਰ ਚਲੀ ਗਈ ਜਿਸ ਤੋਂ ਬਾਅਦ ਕਥਿਤ ਮੁਲਜ਼ਮ ਉਸ ਦੇ ਪਤੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ |
24 ਦਸੰਬਰ ਨੂੰ ਉਸ ਦੇ ਪਤੀ ਨੇ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਅਧਿਕਾਰੀ ਅਨੁਸਾਰ ਮਿ੍ਤਕ ਦੇ ਕਮਰੇ ਵਿਚੋਂ 19 ਦਸੰਬਰ ਦਾ ਲਿਖਿਆ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਕਥਿਤ ਮੁਲਜ਼ਮਾਂ ਤੋਂ ਤੰਗ ਹੋ ਕੇ ਆਤਮ ਹੱਤਿਆ ਕਰਨ ਦੀ ਗੱਲ ਲਿਖੀ ਗਈ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਰਨੈਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਦਾਲਤ ਤੋਂ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਹਰਜੀਤ ਸਿੰਘ ਅਤੇ ਮਨਜੀਤ ਕੌਰ ਅਜੇ ਫ਼ਰਾਰ ਹਨ |
ਪਿਛਲੀ ਖ਼ਬਰ ਚੋਰਾਂ ਨੇ ਚਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਸਾਮਾਨ ਤੇ ਨਕਦੀ ਕੀਤੀ ਚੋਰੀ ਅਗਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।