12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਚਹਿਲ ਤੋਂ ਰਾਜਗੜ੍ਹ ਤੱਕ ਲਿੰਕ ਸੜਕ ਨੂੰ 18 ਫੁੱਟੀ ਕਰਨ ਦੀ ਮੰਗ

ਅਜੀਤ ਡੈਸਕ 26-12-2025
ਭਾਦਸੋਂ, 25 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ, ਪ੍ਰਦੀਪ ਦੰਦਰਾਲਾ)-ਗ੍ਰਾਮ ਪੰਚਾਇਤ ਪਿੰਡ ਮੱਲੇਵਾਲ ਵਲੋਂ ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਪਟਿਆਲਾ ਨੂੰ ਡਾ. ਸ਼ੇਰ ਸਿੰਘ ਘੁੰਡਰ ਦੀ ਅਗਵਾਈ 'ਚ ਲਿੰਕ ਸੜਕ ਨੂੰ ਚÏੜਾ ਕਰਨ ਸੰਬੰਧੀ ਮੰਗ ਪੱਤਰ ਸੌਂਪਿਆ¢ ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਚਹਿਲ ਤੋਂ ਰਾਜਗੜ੍ਹ ਤੱਕ ਲਿੰਕ ਸੜਕ ਨੂੰ 18 ਫੁੱਟੀ ਕੀਤੀ ਜਾਵੇ ਕਿਉਂਕਿ ਇਹ ਲਿੰਕ ਸੜਕ ਲਗਪਗ 16 ਕਿਲੋਮੀਟਰ ਲੰਬੀ ਹੈ, ਜੋ ਕਿ ਅੱਗੇ ਜਾ ਕੇ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਸਾਹਿਬ ਜ਼ਿਲ੍ਹੇ ਨੂੰ ਆਪਸ 'ਚ ਜੋੜਨ ਦਾ ਕੰਮ ਕਰੇਗੀ¢ ਡਾ. ਘੁੰਡਰ ਨੇ ਦੱਸਿਆ ਕਿ ਇਹ ਲਿੰਕ ਸੜਕ ਪਿੰਡ ਚਹਿਲ ਤੋਂ ਸ਼ੁਰੂ ਹੋ ਕੇ ਬਾਇਆ ਦਰਗਾਪੁਰ, ਘੁੰਡਰ, ਸ੍ਰੀਨਗਰ, ਰੈਸਲ, ਗੋਬਿੰਦਪੁਰਾ, ਕਾਲਸਨਾ, ਮੱਲੇਵਾਲ, ਮੱਲੇਵਾਲ ਪੱਤੀ, ਬਿਸ਼ਨਪੁਰਾ, ਲੋਪੇ, ਭੋੜੇ, ਤੰਬੂਆਂ, ਵਜੀਦਪੁਰ ਅਤੇ ਰਾਜਗੜ੍ਹ ਵਿਚ ਦੀ ਲੰਘਦੀ ਹੈ¢ ਇਸ ਸੜਕ ਨੂੰ ਬਣਿਆ ਵੀ ਬਹੁਤ ਚਿਰ ਹੋ ਗਿਆ ਹੈ, ਜਿਸ ਕਾਰਨ ਇਸ ਦੀ ਹਾਲਤ ਖਸਤਾ ਹੋ ਗਈ ਹੈ ਤੇ ਆਮ ਰਾਹਗੀਰਾਂ ਨੂੰ ਸੜਕ ਦੀ ਖ਼ਸਤਾ ਹਾਲਤ ਹੋਣ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ¢ ਸਮੂਹ ਨਗਰ ਨਿਵਾਸੀਆਂ ਦੀ ਪੁਰਜ਼ੋਰ ਮੰਗ ਨੂੰ ਦੇਖਦੇ ਹੋਏ¢ ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ 18 ਫੁੱਟ ਚÏੜੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ¢ਇਸ ਮÏਕੇ ਅਮਰੀਕ ਸਿੰਘ ਭੰਗੂ, ਗੁਰਮੀਤ ਸਿੰਘ ਲੋਪੇ ਤੇ ਅਵਤਾਰ ਸਿੰਘ ਲੋਟੇ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਢੁਡਿਆਲ ਸਕੂਲ 'ਚ ਵਿਸ਼ੇਸ਼ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।