14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 26-12-2025
ਪਟਿਆਲਾ, 25 ਦਸੰਬਰ (ਗੁਰਵਿੰਦਰ ਸਿੰਘ ਔਲਖ)-ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ਮਿਸ਼ਨ ਲਾਲੀ ਤੇ ਹਰਿਆਲੀ ਟੀਮ ਵਲੋਂ ਕਸਬਾ ਬਲਬੇੜ੍ਹਾ 'ਚ 'ਮੇਰੇ ਘਰ ਖੂਨਦਾਨ ਕੈਂਪ' ਲਹਿਰ ਤਹਿਤ ਖੁਨਦਾਨ ਕੈਂਪ ਅਮਰਜੀਤ ਸਿੰਘ ਨੌਗਾਵਾ ਜ਼ਿਲ੍ਹਾ ਪ੍ਰਧਾਨ ਸਰਪੰਚ ਯੂਨੀਅਨ ਪਟਿਆਲਾ ਦੇ ਗ੍ਰਹਿ ਵਿਖੇ ਲਗਾਇਆ ਗਿਆ, ਜਿਸ ਵਿਚ 33 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ | ਕੈਂਪ ਦਾ ਉਦਘਾਟਨ ਸਬਇੰਸਪੈਕਟਰ ਚਮਕੌਰ ਸਿੰਘ ਇੰਚਾਰਜ਼ ਪੁਲਿਸ ਚੌਂਕੀ ਬਲਬੇੜ੍ਹਾ ਵਲੋਂ ਖੂਨਦਾਨ ਕਰਕੇ ਕੀਤਾ | ਕੈਂਪ ਦੌਰਾਨ ਪ੍ਰਭਜੋਤ ਸਿੰਘ ਕੈਨੇਡਾ, ਗੁਰਪ੍ਰੀਤ ਕੌਰ ਨੌਗਾਵਾ ਤੇ ਜਸ਼ਨਦੀਪ ਸਿੰਘ ਚੁਰਾਸੋਂ ਨੇ ਪਹਿਲੀਵਾਰ ਅਤੇ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ 16ਵੀਂ ਵਾਰ ਖੂਨਦਾਨ ਕੀਤਾ | ਕੈਂਪ ਵਿਚ ਨੌਗਾਵਾਂ, ਬਲਬੇੜ੍ਹਾ, ਚੁਰਾਸੋ, ਅਲੀਪੁਰ ਜੱਟਾਂ ਤੇ ਕਰਤਾਰਪੁਰ ਆਦਿ ਪਿੰਡਾਂ ਵਿਚੋਂ ਵਲੰਟੀਅਰਾਂ ਨੇ ਖੂਨਦਾਨ ਕੀਤਾ | ਇਸ ਮੌਕੇ ਚੌਂਕੀ ਇੰਚਾਰਜ਼ ਚਮਕੌਰ ਸਿੰਘ ਨੇ ਕਿਹਾ ਕਿ ਲਾਲੀ ਹਰਿਆਲੀ ਟੀਮ ਦਾ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਇਸ ਤਰ੍ਹਾਂ ਮਨਾਉਣਾ ਬਹੁਤ ਵਧੀਆਂ ਕਾਰਜ਼ ਹੈ | ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਨੌਗਾਵਾਂ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਇਹ ਸ਼ਲਾਘਾ ਯੋਗ ਕਦਮ ਹੈ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਨੌਗਾਵਾਂ ਨੇ ਚੌਕੀ ਇੰਚਾਰਜ਼ ਬਲਬੇੜ੍ਹਾ ਅਤੇ ਸਮੁੱਚੇ ਖੂਨਦਾਨੀਆਂ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਲਜੀਤ ਸਿੰਘ ਪੰਜੋਲਾ ਕਿਸਾਨ ਆਗੂ, ਮਾ. ਟਹਿਲਵੀਰ ਸਿੰਘ, ਅਵਤਾਰ ਸਿੰਘ ਬਲਬੇੜ੍ਹਾ, ਰਾਮ ਸਰੂਪ ਪੰਜੋਲਾ, ਭੁਪਿੰਦਰ ਸਿੰਘ ਲਵਲੀ ਬਲਬੇੜ੍ਹਾ, ਦੇਵ ਸਿੰਘ ਮਾਨ, ਬਲਵਿੰਦਰ ਸਿੰਘ ਬਲਬੇੜ੍ਹਾ, ਕੁਲਵੰਤ ਸਿੰਘ ਚੁਰਾਸੋਂ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਨੌਗਾਵਾਂ, ਪ੍ਰਦੀਪ ਸਿੰਘ ਬਲਬੇੜ੍ਹਾ ਤੇ ਮੋਨੂੰ ਪਟਿਆਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਠੇਕੇਦਾਰ ਨੂੰ ਪੇਮੈਂਟ ਇਲਾਕੇ ਦੇ ਲੋਕਾਂ ਵਲੋਂ ਤਸੱਲੀ ਜ਼ਾਹਿਰ ਕਰਨ ਮਗਰੋਂ ਹੋਵੇਗੀ- ਮੇਅਰ ਅਗਲੀ ਖ਼ਬਰ ਵੀਰ ਬਾਲ ਦਿਵਸ ਦਾ ਨਾਂਅ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖੇ ਕੇਂਦਰ ਸਰਕਾਰ- ਡਾ. ਅਵਤਾਰ ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।