15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ਼ਾਮ, ਦਾਮ, ਢੰਡ, ਭੇਦ ਦੀ ਨੀਤੀ 'ਤੇ ਚੱਲ ਰਹੀ ਹੈ 'ਆਪ'- ਹੈਰੀ ਮਾਨ

ਅਜੀਤ ਡੈਸਕ 06-12-2025
ਸਨੌਰ, 5 ਦਸੰਬਰ (ਸੋਖਲ)-ਹਲਕਾ ਸਨੌਰ 'ਚ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਹਲਕੇ ਦੀ ਸੀਨੀਅਰ ਲੀਡਰਸ਼ਿਪ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੀ | ਪ੍ਰੈੱਸ ਕਾਨਫਰੰਸ ਦੌਰਾਨ ਹੈਰੀ ਮਾਨ ਨੇ ਬੀਤੇ ਦਿਨ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਸਮੇਂ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ | ਹੈਰੀ ਮਾਨ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਕਈ ਥਾਵਾਂ 'ਤੇ ਸਿਆਸੀ ਦਬਾਅ ਬਣਾਇਆ ਗਿਆ, ਜਿਸ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਲੋਕਾਂ ਦੇ ਜਨਤੰਤਰਕ ਅਧਿਕਾਰਾਂ 'ਤੇ ਅਸਰ ਪਿਆ | ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਦੇ ਬਿਆਨਾਂ ਅਨੁਸਾਰ 'ਸ਼ਾਮ, ਦਾਮ, ਢੰਡ, ਭੇਦ' ਵਾਲੀ ਨੀਤੀ 'ਤੇ ਚੱਲ ਰਹੀ ਹੈ, ਜਿਸ ਨਾਲ ਜਨਤੰਤਰਕ ਪ੍ਰਕਿਰਿਆ ਨੂੰ ਨੁਕਸਾਨ ਪੁੱਜ ਰਿਹਾ ਹੈ | ਇਸ ਦੌਰਾਨ ਉਨ੍ਹਾਂ ਐੱਸ.ਐੱਸ.ਪੀ ਪਟਿਆਲਾ ਦੀ ਵਾਇਰਲ ਆਡੀਓ ਬਾਰੇ ਵੀ ਤਿੱਖੀ ਪ੍ਰਤੀਕਿ੍ਆ ਦਿੱਤੀ | ਸੀਨੀਅਰ ਲੀਡਰਸ਼ਿਪ ਨੇ ਵੀ ਇਸ ਮਾਮਲੇ 'ਤੇ ਕਿਹਾ ਕਿ ਸਨੌਰ ਹਲਕਾ ਸਦਾ ਹੀ ਸ਼ਾਂਤੀ ਅਤੇ ਭਾਈਚਾਰੇ ਦੀ ਪਛਾਣ ਰਿਹਾ ਹੈ, ਅਤੇ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਧੱਕੇਸ਼ਾਹੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਹੈਰੀ ਮਾਨ ਨੇ ਅੰਤ ਵਿੱਚ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਬਣਾਉਣ ਲਈ ਪ੍ਰਸ਼ਾਸਨ ਤੁਰੰਤ ਕਦਮ ਚੁੱਕੇ | ਇਸ ਮੌਕੇ ਚੈਅਰਮੈਂਨ ਅਸ਼ਵਨੀ ਕੁਮਾਰ ਬੱਤਾ, ਰਤਿੰਦਰਪਾਲ ਸਿੰਘ ਰਿੱਕੀ ਮਾਨ, ਜੋਗਿੰਦਰ ਸਿੰਘ ਕਾਕੜਾ, ਚਰਨਜੀਤ ਸਿੰਘ ਜੱਜ ਸਰਪੰਚ, ਮਹਿਕ ਰਣਜੀਤ ਸਿੰਘ ਗਰੇਵਾਲ ਨੈਣ ਕਲਾਂ, ਪ੍ਰਵਨਵ ਗੋਇਲ, ਰਜੀਵ ਗੋਇਲ, ਜਸਪਾਲ ਬਰਕਤਪੁਰ, ਦਲਵੀਰ ਸਿੰਘ ਸਫੈੜਾ, ਸਤਵਿੰਦਰ ਸਿੰਘ ਭਾਂਖਰ, ਤੀਰਥ ਸਿੰਘ ਬੋਸਰ ਕਲਾ, ਜੀਤ ਸਿੰਘ ਮੀਰਾਪੁਰ ਸਾਬਕਾ ਚੇਅਰਮੈਂਨ, ਗੁਰਧਿਆਨ ਸਿੰਘ ਪੰਜੋਲਾ, ਗੁਰਵਿੰਦਰ ਸਿੰਘ ਪੰਜੋਲਾ, ਨਵਜੋਤ ਜੋਤੀ ਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਕੇ. ਜੇ. ਸਕੂਲ ਅਰਬਨ ਅਸਟੇਟ ਪਟਿਆਲਾ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।