15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੇ. ਜੇ. ਸਕੂਲ ਅਰਬਨ ਅਸਟੇਟ ਪਟਿਆਲਾ ਵਿਖੇ ਸਾਲਾਨਾ ਸਮਾਗਮ ਕਰਵਾਇਆ <br/>

ਅਜੀਤ ਡੈਸਕ 06-12-2025
ਪਟਿਆਲਾ, 5 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਕੇ. ਜੇ. ਸਕੂਲ ਅਰਬਨ ਅਸਟੇਟ ਫੇਜ ਤਿੰਨ, ਪਟਿਆਲਾ ਵਿਖੇ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਰਸਰੀ ਤੋਂ ਬਾਰਵੀਂ ਤੱਕ ਦੇ ਸਕੂਲੀ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਅਲੱਗ ਅਲੱਗ ਪੇਸ਼ਕਾਰੀਆਂ ਦਿੱਤੀਆਂ | ਇਸ ਪ੍ਰੋਗਰਾਮ ਦਾ ਨਾਂਅ 'ਆ ਅਬ ਲੋਟ ਚਲੇ' (ਦਾ ਗੋਲਡਨ ਇਰਾ) ਰੱਖਿਆ ਗਿਆ | ਇਹ ਪ੍ਰੋਗਰਾਮ ਦੂਸਰੇ ਸਾਰੇ ਪ੍ਰੋਗਰਾਮਾਂ ਨਾਲੋਂ ਅਲੱਗ ਸੀ ਕਿਉਂਕਿ ਇਸ ਵਿਚ ਸਾਰੇ ਹੀ ਗਾਣੇ ਪੁਰਾਣੀਆਂ ਫਿਲਮਾਂ ਤੋਂ ਲਏ ਗਏ ਸਨ | ਇਸ ਸਮਾਗਮ ਵਿਚ ਪਟਿਆਲਾ ਸ਼ਹਿਰ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ, ਜਿਸ 'ਚ ਅਦਾਕਾਰਾ ਪ੍ਰੋਫੈਸਰ ਸੁਨੀਤਾ ਧੀਰ, ਸਾਬਕਾ ਜਨਰਲ ਸਕੱਤਰ ਅਰਬਨ ਅਸਟੇਟ ਫੇਜ ਤਿੰਨ ਵੈਲਫੇਅਰ ਐਸੋਸੀਏਸ਼ਨ ਕੁਲਵਿੰਦਰ ਸਿੰਘ ਖੰਗੂੜਾ, ਪ੍ਰੋਫੈਸਰ ਸੁਰਜੀਤ ਸਿੰਘ ਭੱਟੀ, ਮੈਡਮ ਹਰਿੰਦਰ ਕੌਰ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਪਿ੍ੰਸੀਪਲ ਡਾ. ਰੁਪਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਪੇਸ਼ਕਾਰੀਆਂ ਲਈ ਵਧਾਈ ਦਿੰਦਿਆਂ ਪਿਛੋਕੜ ਨਾਲ ਜੁੜੇ ਰਹਿਣ ਲਈ ਪ੍ਰੇਰਿਆ | ਸਕੂਲ ਦੇ ਪ੍ਰਧਾਨ ਨਰਿੰਦਰ ਸਿੰਘ ਅਤੇ ਸੈਕਟਰੀ ਹਰਮਨਪ੍ਰੀਤ ਸਿੰਘ ਨੇ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ਼ਾਮ, ਦਾਮ, ਢੰਡ, ਭੇਦ ਦੀ ਨੀਤੀ 'ਤੇ ਚੱਲ ਰਹੀ ਹੈ 'ਆਪ'- ਹੈਰੀ ਮਾਨ ਅਗਲੀ ਖ਼ਬਰ ਜੀ. ਐੱਸ. ਟੀ. ਅਧਿਕਾਰੀਆਂ ਨੇ ਦੋ ਫ਼ਰਮਾਂ 'ਤੇ ਕੀਤੀ ਛਾਪਾਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।