15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਲੋਰੀਨ ਗੈਸ ਲੀਕਏਜ ਨੂੰ ਲੈ ਕੇ ਕੀਤੀ ਮੋਕ ਡਰਿੱਲ

ਅਜੀਤ ਡੈਸਕ 06-12-2025
ਰਾਜਪੁਰਾ, 5 ਦਸੰਬਰ (ਰਣਜੀਤ ਸਿੰਘ)-ਇੱਥੋਂ ਦੀ ਬੋਲਡ ਕੈਮੀਕਲ ਕੰਮਲੈਕਸ ਲਿਮਟਿਡ ਰਾਜਪੁਰਾ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਨਿਗਰਾਨੀ ਹੇਠ ਕਲੋਰੀਨ ਗੈਸ ਲੀਕਏਜ ਨੁੂੰ ਲੈ ਕੇ ਮੌਕ ਡਰਿਲ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਵੀ ਹਾਜ਼ਰ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਤਾਇਲ ਐੱਚ. ਆਰ. ਡੀ. ਐਡ ਐਡਮਿੰਨ ਹੈਡ ਅਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਉਦਯੋਗਿਕ ਅਦਾਰੇ ਦੇ ਅੰਦਰ ਕਲੋਰੀਨ ਸਟੋਰੇਜ ਖੇਤਰ ਤੋਂ ਕਲੋਰੀਨ ਗੈਸ ਲੀਕ ਹੋਣ 'ਤੇ ਮੌਕ ਡਰਿਲ ਕੀਤੀ ਗਈ | ਇਸ ਮੌਕੇ ਨਕਲੀ ਲੀਕੇਜ ਤੋਂ ਤੁਰੰਤ ਬਾਅਦ ਸਾਇਟ ਤੇ ਐਮਰਜੈਂਸੀ ਟੀਮ ਨੇ ਐਮਰਜੈਂਸੀ ਸਾਇਰਨ ਵਜਾਇਆ ਅਤੇ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ ਡੀ. ਈ. ਓ. ਸੀ. ਨੂੰ ਸੂਚਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਅਧਿਕਾਰੀ, ਫਾਇਰ ਐਡ ਐਮਰਜੈਂਸੀ ਸੇਵਾਵਾਂ, ਪੁਲਿਸ ਵਿਭਾਗ, ਸਿਹਤ ਵਿਭਾਗ, ਐੱਨ. ਡੀ. ਆਰ. ਐੱਫ. ਅਤੇ ਹੋਰ ਸਹਾਇਤਾ ਏਜੰਸੀਆਂ, ਐਮਰਜੰਸੀ ਪ੍ਰਤੀਕਿ੍ਆ ਯੋਜਨਾ ਦੇ ਅਨੁਸਾਨ ਸਾਇਟ 'ਤੇ ਪਹੁੰਚ ਗਈਆਂ | ਇਸ ਮੌਕੇ ਅਭਿਆਸ ਦੌਰਾਨ ਖੇਤਰ ਨੂੰ ਅਲੱਗ ਥਲੱਗ ਕਰਨ, ਜਨਤਕ ਚੇਤਾਵਨੀ ਅਤੇ ਸੰਚਾਰ, ਅੱਗ ਬੁਝਾਉਣ ਵਾਲੀਆਂ ਟੀਮਾਂ ਦੀ ਤਾਇਨਾਤੀ, ਢੁਕਵੇਂ ਸਵੈ ਸੁਰੱਖਿਆ ਸਟ ਪੀ.ਪੀ.ਈ. ਦੀ ਵਰਤੋਂ, ਬਚਾਅ ਕਾਰਜ, ਮੈਡੀਕਲ ਟ੍ਰਾਈਏਜ ਅਤੇ ਹੋਰ ਉਪਾਅ ਪ੍ਰਦਰਸ਼ਿਤ ਕੀਤੇ ਗਏ | ਪੁਲਿਸ ਵਿਭਾਗ ਵਲੋਂ ਟ੍ਰੈਫਿਕ ਨਿਯੰਤਰਣ ਅਤੇ ਭੀੜ ਪ੍ਰਬੰਧਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ | ਇਸ ਮੌਕੇ ਨਕਲੀ ਡਿ੍ਲ ਦੇ ਹਿੱਸੇ ਵਜੋਂ ਕਿਸੇ ਵੀ ਸੰਭਾਵੀ ਜਾਨੀ ਨੁਕਸਾਨ ਨੂੰ ਸੰੰਭਾਲਣ ਲਈ ਐਂਬੂਲੈਸਾਂ ਤੇ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਸੀ | ਇਸ ਸਾਰੀ ਕਿਰਿਆ ਦਾ ਮੁੱਖ ਉਦੇਸ਼ ਜ਼ਿਲ੍ਹਾ ਪੱਧਰੀ ਪ੍ਰਤੀਕਿ੍ਆ ਏਜੰਸੀਆਂ ਵਿਚ ਤਾਲਮੇਲ ਵਧਾਉਣਾ, ਖਤਰਨਾਕ ਰਸਾਇਣਿਕ ਲੀਕ ਨਾਲ ਨਜਿੱਠਣ ਲਈ ਤਿਆਰੀ ਨੁੰ ਮਜਬੂਤ ਕਰਨਾ ਹੁੰਦਾ ਹੈ | ਇਸ ਮੌਕੇ 'ਤ ਸਾਰੀਆਂ ਤਾਲਮੇਲ ਏਜੰਸੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਬੋਡਲ ਕੈਮੀਕਲਜ ਤੇ ਸਮੁੱਚੇ ਸਟਾਫ ਅਤੇ ਰਾਕੇਸ਼ ਕੁਮਾਰ ਸ਼ਰਮਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੱਖਣ ਸਿੰਘ (ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ) ਮੌਕ ਡਰਿਲ ਕੋਆਰਡੀਨੇਟਰ, ਐਕਸ਼ਨ ਕਮਾਂਡਰ ਸਰੋਜ (ਐੱਨ.ਡੀ.ਆਰ.ਐੱਫ.), ਡਾ. ਐੱਸ. ਕੇ. ਡੀ. ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਦੀ ਜਾਅਲੀ ਭਰਤੀ ਦੇ ਮਾਮਲੇ 'ਚ ਗਰੋਹ ਦੀ ਠੱਗੀ ਦਾ ਸ਼ਿਕਾਰ ਹੋਰ ਵੀ ਲੋਕ ਆਏ ਸਾਹਮਣੇ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਪੰਜਾਬ ਸਰਕਲ ਚੁੰਨੀ ਕਲਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।