15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨੰਬਰਦਾਰ ਯੂਨੀਅਨ ਪੰਜਾਬ ਸਰਕਲ ਚੁੰਨੀ ਕਲਾਂ ਦੀ ਮੀਟਿੰਗ ਹੋਈ

ਅਜੀਤ ਡੈਸਕ 06-12-2025
ਫ਼ਤਹਿਗੜ੍ਹ ਸਾਹਿਬ, 5 ਦਸੰਬਰ (ਬਲਜਿੰਦਰ ਸਿੰਘ)-ਨੰਬਰਦਾਰ ਯੂਨੀਅਨ ਪੰਜਾਬ ਸਰਕਲ ਚੁੰਨੀ ਕਲਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਵ. ਨੰਬਰਦਾਰ ਬਲਵੰਤ ਸਿੰਘ ਚੁੰਨੀ ਕਲਾਂ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ 2 ਮਿੰਟ ਦਾ ਮੋਨ ਧਾਰਨ ਕਰਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ੍ਹ ਭੇਟ ਕੀਤੇ ਗਏ | ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰਾਂ ਨਾਲ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਜਿਵੇਂਕਿ ਨੰਬਰਦਾਰਾਂ ਦਾ ਮਾਣਮੱਤਾ ਦੁੱਗਣਾ ਕਰਨਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨੀ, ਤਹਿਸੀਲ ਪੱਧਰ 'ਤੇ ਬੈਠਣ ਕਮਰਾ ਅਲਾਟ ਕਰਨਾ, ਮੁਫ਼ਤ ਬੱਸ ਸਫ਼ਰ ਸਹੂਲਤ ਆਦਿ ਪੂਰੇ ਕੀਤੇ ਜਾਣ | ਮੀਟਿੰਗ ਦੌਰਾਨ ਸਰਕਲ ਚੁੰਨੀ ਕਲਾਂ ਦੇ ਪ੍ਰਧਾਨ ਦੀ ਖ਼ਾਲੀ ਪੋਸਟ ਪੁਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਦੌਰਾਨ ਰਾਜਦੀਪ ਸਿੰਘ ਨੇ ਬਲਜੀਤ ਸਿੰਘ ਚੁੰਨੀ ਕਲਾਂ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕੀਤਾ ਅਤੇ ਹਾਜ਼ਰ ਸਾਰੇ ਨੰਬਰਦਾਰਾਂ ਵਲੋਂ ਇਸ ਦੀ ਤਾਈਦ ਕੀਤੀ ਗਈ | ਯੂਨੀਅਨ ਵਲੋਂ ਬਲਜੀਤ ਸਿੰਘ ਨੰਬਰਦਾਰ ਨੂੰ ਸਰਕਲ ਚੁੰਨੀ ਕਲਾਂ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ | ਜਦੋਂਕਿ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮੋਹਨ ਸਿੰਘ ਚੁੰਨੀ ਖ਼ੁਰਦ ਨੂੰ ਸੌਂਪੀ ਗਈ | ਇਸ ਦੇ ਨਾਲ ਹੀ ਮੀਤ ਪ੍ਰਧਾਨ ਬਲਕਾਰ ਸਿੰਘ ਨਰੈਣਾ ਤੇ ਖ਼ਜ਼ਾਨਚੀ ਰਾਜਦੀਪ ਸਿੰਘ ਚੁੰਨੀ ਕਲਾਂ ਨੂੰ ਨਿਯੁਕਤ ਕੀਤਾ ਗਿਆ | ਮੀਟਿੰਗ ਵਿਚ ਕੁਲਵੰਤ ਸਿੰਘ ਝਾਂਮਪੁਰ, ਹਰਬੰਸ ਸਿੰਘ ਈਸਰਹੇਲ, ਬਲਜੀਤ ਸਿੰਘ, ਰਾਜਦੀਪ ਸਿੰਘ ਤੇ ਨਛੱਤਰ ਸਿੰਘ ਚੁੰਨੀ ਕਲਾਂ, ਮੋਹਨ ਸਿੰਘ ਚੁੰਨੀ ਖ਼ੁਰਦ, ਹਰਭਜਨ ਸਿੰਘ, ਚਰਨ ਸਿੰਘ ਪਵਾਲਾ, ਬਲਕਾਰ ਸਿੰਘ ਨਰੈਣਾ, ਸਰਬਜੀਤ ਸਿੰਘ ਪੱਤੋਂ, ਭਾਗ ਸਿੰਘ ਰਸੂਲਪੁਰ, ਸੰਤੋਖ ਸਿੰਘ ਤੇ ਪ੍ਰੀਤਇੰਦਰ ਪਾਲ ਸਿੰਘ ਝਾਂਮਪੁਰ, ਜਗਮੋਹਨ ਸਿੰਘ ਮਹਿਦੂਦਾਂ, ਸ਼ਮਸ਼ੇਰ ਸਿੰਘ ਸੈਂਪਲਾ, ਉਮਕਾਰ ਸਿੰਘ ਡਡਿਆਣਾ, ਬਲਵੀਰ ਸਿੰਘ ਤਾਜਪੁਰਾ, ਜਸਪਾਲ ਸਿੰਘ ਡੰਗੇੜੀਆ, ਮਨਛਿੰਦਰ ਸਿੰਘ ਬਾਸੀਆ, ਬਲਵਿੰਦਰ ਸਿੰਘ ਪੱਤੋਂ, ਹਰਜਿੰਦਰ ਸਿੰਘ, ਕਿਰਨਦੀਪ ਸਿੰਘ, ਭੁਪਿੰਦਰ ਸਿੰਘ ਚੁੰਨੀ ਕਲਾਂ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਕਲੋਰੀਨ ਗੈਸ ਲੀਕਏਜ ਨੂੰ ਲੈ ਕੇ ਕੀਤੀ ਮੋਕ ਡਰਿੱਲ ਅਗਲੀ ਖ਼ਬਰ 'ਆਪ' ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ- ਕਾਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।