28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਘਰ 'ਚੋਂ ਸੋਨੇ ਦੇ ਗਹਿਣੇ ਚੋਰੀ

ਅਜੀਤ ਡੈਸਕ 21-11-2025
ਸਮਾਣਾ, 20 ਨਵੰਬਰ (ਸਾਹਿਬ ਸਿੰਘ)-ਆਨੰਦ ਯੁੱਗ ਕੱੁਟੀਆ ਦੇ ਨੇੜੇ ਸਥਿਤ ਇਕ ਘਰ 'ਚੋਂ ਕਾਰ 'ਚ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ | ਸੰਜੇ ਕੁਮਾਰ ਪੁੱਤਰ ਧਰਮਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸਵੇਰੇ ਕਰੀਬ 9:30 ਵਜੇ ਘਰ ਨੂੰ ਤਾਲਾ ਲਾ ਕੇ ਬਾਹਰ ਗਿਆ ਸੀ | 10:30 ਵਜੇ ਗੁਆਂਢੀ ਦਾ ਫ਼ੋਨ ਆਇਆ ਕਿ ਘਰ 'ਚ ਚੋਰੀ ਹੋ ਗਈ ਹੈ | ਘਰ ਪਰਤ ਕੇ ਵੇਖਿਆ ਤਾਂ ਗਹਿਣਿਆਂ ਵਾਲੇ ਦੋ ਟਰੰਕ ਗ਼ਾਇਬ ਸਨ | ਜਾਂਚ ਤੋਂ ਪਤਾ ਲੱਗਾ ਕਿ ਦੋ ਅਣਪਛਾਤੇ ਵਿਅਕਤੀ ਕਾਰ 'ਚ ਆਏ ਅਤੇ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ 'ਚ 'ਰੰਗਰੇਜ਼ 2025' ਸਮਾਰੋਹ ਉਤਸ਼ਾਹ ਨਾਲ ਕਰਵਾਇਆ ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਰਾਸ਼ਟਰੀ ਲਾਇਬ੍ਰੇਰੀ ਸਪਤਾਹ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।